ਪਨਸਪ ਮੁਲਾਜਮ ਯੂਨੀਅਨ ਵੱਲੋਂ ਸਤਿੰਦਰਪਾਲ ਸਿੰਘ ਬਰਾੜ ਨੂੰ ਸਰਬਸੰਮਤੀ ਨਾਲ ਚੁਣਿਆ ਸੂਬਾ ਪ੍ਰਧਾਨ

ਪਨਸਪ ਮੁਲਾਜਮ ਯੂਨੀਅਨ ਵੱਲੋਂ ਸਤਿੰਦਰਪਾਲ ਸਿੰਘ ਬਰਾੜ ਨੂੰ ਸਰਬਸੰਮਤੀ ਨਾਲ ਚੁਣਿਆ ਸੂਬਾ ਪ੍ਰਧਾਨ

ਫਤਹਿਗੜ੍ਹ ਸਾਹਿਬ (ਬਲਜਿੰਦਰ ਸਿੰਘ ਪਨਾਗ.) ਪਨਸਪ ਮੁਲਾਜਮ ਯੂਨੀਅਨ (ਰਜਿ.) ਪੰਜਾਬ ਦੇ ਸਮੂਹ ਜਿਲ੍ਹਿਆਂ ਦੇ ਸੂਬਾ ਕਮੇਟੀ ਮੈਂਬਰਾਂ ਦੀ ਸੈਕਟਰ 34 ਡੀ, ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਪਨਸਪ ਮੁਲਾਜਮ ਯੂਨੀਅਨ (ਰਜਿ.) ਪੰਜਾਬ ਦਾ ਪੁਨਰਗਠਨ ਕਰਦਿਆਂ ਨਵੀਂ ਕਮੇਟੀ ਗਠਿਤ ਕੀਤੀ ਗਈ ਹੈ। ਜਿਸ ਵਿੱਚ ਸ੍ਰੀ ਸਤਿੰਦਰਪਾਲ ਸਿੰਘ ਬਰਾੜ ਨੂੰ ਸਰਬਸੰਮਤੀ ਨਾਲ ਬਤੌਰ ਸੂਬਾ ਪ੍ਰਧਾਨ ਚੁਣਿਆ ਗਿਆ। ਇਸਦੇ ਨਾਲ ਹੀ ਸ੍ਰੀ ਦੀਪਕ ਕੁਮਾਰ ਨੂੰ ਸੂਬਾ ਸਲਾਹਕਾਰ ਵਜੋਂ ਵੀ ਨਿਯੂਕਤ ਕੀਤਾ ਗਿਆ। ਇਸ ਮੀਟਿੰਗ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਤੋਂ ਸੂਬਾ ਕਮੇਟੀ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਯੂਨੀਅਨ ਦੀ ਮੌਜੂਦਾ ਸਥਿਤੀ, ਮੁਲਾਜਮਾਂ ਨਾਲ ਸੰਬੰਧਿਤ ਮਸਲਿਆਂ, ਹੱਕਾਂ ਦੀ ਰਾਖੀ, ਅਤੇ ਭਵਿੱਖ ਦੀ ਕਾਰਜਯੋਜਨਾ ‘ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਨਵ ਨਿਯੂਕਤ ਸੂਬਾ ਪ੍ਰਧਾਨ ਸ੍ਰੀ ਸਤਿੰਦਰਪਾਲ ਸਿੰਘ ਬਰਾੜ ਨੇ ਭਰੋਸਾ ਦਿਵਾਇਆ ਕਿ ਉਹ ਆਪਣੇ ਅਨੁਭਵ, ਇਮਾਨਦਾਰੀ ਅਤੇ ਸੰਘਰਸ਼ਸ਼ੀਲ ਸੋਚ ਨਾਲ ਮੁਲਾਜਮ ਵਰਗ ਦੇ ਹੱਕਾਂ ਦੀ ਪੂਰੀ ਤਰ੍ਹਾਂ ਰੱਖਿਆ ਕਰਨਗੇ। ਨਵੀਂ ਬਣੀ ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪਨਸਪ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਅਤੇ ਮੁਲਾਜਮ ਹਿਤਾਂ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।