ਈਰਾਨ ’ਚ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ, ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ

ਈਰਾਨ ’ਚ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ, ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ

ਈਰਾਨ ਵਿੱਚ ਲਗਾਤਾਰ ਵਿਗੜਦੇ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਤਹਿਰਾਨ ਸਥਿਤ ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਤੁਰੰਤ ਐਡਵਾਇਜ਼ਰੀ ਜਾਰੀ ਕੀਤੀ ਹੈ। ਦੂਤਾਵਾਸ ਨੇ ਸਾਰੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਉਪਲਬਧ ਕਿਸੇ ਵੀ ਸਾਧਨ ਦੀ ਵਰਤੋਂ ਕਰਕੇ ਜਲਦੀ ਤੋਂ ਜਲਦੀ ਈਰਾਨ ਛੱਡ ਦੇਣ। ਦੂਤਾਵਾਸ ਦੇ ਬਿਆਨ ਅਨੁਸਾਰ, ਈਰਾਨ ਵਿੱਚ ਮੌਜੂਦ ਭਾਰਤੀ ਵਿਦਿਆਰਥੀ, ਤੀਰਥ ਯਾਤਰੀ, ਵਪਾਰੀ ਅਤੇ ਸੈਲਾਨੀ ਹਵਾਈ ਜਹਾਜ਼ ਜਾਂ ਹੋਰ ਉਪਲਬਧ ਆਵਾਜਾਈ ਸਾਧਨਾਂ ਰਾਹੀਂ ਦੇਸ਼ ਤੋਂ ਬਾਹਰ ਨਿਕਲਣ। ਨਾਲ ਹੀ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਵਧਾਨ ਰਹਿਣ, ਪ੍ਰਦਰਸ਼ਨ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਅਤੇ ਆਪਣਾ ਪਾਸਪੋਰਟ, ਪਹਿਚਾਣ ਪੱਤਰ ਅਤੇ ਹੋਰ ਇਮੀਗ੍ਰੇਸ਼ਨ ਦਸਤਾਵੇਜ਼ ਹਰ ਸਮੇਂ ਆਪਣੇ ਕੋਲ ਰੱਖਣ। ਭਾਰਤੀ ਦੂਤਾਵਾਸ ਨੇ ਇਹ ਵੀ ਕਿਹਾ ਹੈ ਕਿ ਸਾਰੇ ਭਾਰਤੀ ਨਾਗਰਿਕ ਦੂਤਾਵਾਸ ਨਾਲ ਨਿਰੰਤਰ ਸੰਪਰਕ ਵਿੱਚ ਰਹਿਣ ਅਤੇ ਹਾਲਾਤਾਂ ਸਬੰਧੀ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ। ਵਿਸ਼ੇਸ਼ ਤੌਰ ’ਤੇ ਉਹਨਾਂ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਜਿੱਥੇ ਪ੍ਰਦਰਸ਼ਨ ਜਾਂ ਝੜਪਾਂ ਦੀ ਸੰਭਾਵਨਾ ਹੈ। ਐਮਰਜੈਂਸੀ ਹਾਲਾਤਾਂ ਵਿੱਚ ਮਦਦ ਲਈ ਦੂਤਾਵਾਸ ਵੱਲੋਂ ਕਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਮੁਸ਼ਕਲ ਵਿੱਚ ਫਸੇ ਭਾਰਤੀ ਨਾਗਰਿਕ +98 9128109115, +98 9128109109, +98 9128109102 ਅਤੇ +98 9932179359 ’ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਮਦਦ ਲਈ ਈਮੇਲ [email protected] ਵੀ ਜਾਰੀ ਕੀਤੀ ਗਈ ਹੈਦੂਤਾਵਾਸ ਨੇ ਇਹ ਵੀ ਅਪੀਲ ਕੀਤੀ ਹੈ ਕਿ ਜਿਨ੍ਹਾਂ ਭਾਰਤੀ ਨਾਗਰਿਕਾਂ ਨੇ ਹਾਲੇ ਤੱਕ ਆਪਣਾ ਰਜਿਸਟ੍ਰੇਸ਼ਨ ਨਹੀਂ ਕਰਵਾਇਆ, ਉਹ ਤੁਰੰਤ ਦੂਤਾਵਾਸ ਵਿੱਚ ਰਜਿਸਟਰ ਕਰਵਾਉਣ। ਜੇਕਰ ਇੰਟਰਨੈੱਟ ਸੇਵਾ ਪ੍ਰਭਾਵਿਤ ਹੋਣ ਕਾਰਨ ਈਰਾਨ ਤੋਂ ਰਜਿਸਟ੍ਰੇਸ਼ਨ ਸੰਭਵ ਨਾ ਹੋਵੇ, ਤਾਂ ਭਾਰਤ ਵਿੱਚ ਮੌਜੂਦ ਉਨ੍ਹਾਂ ਦੇ ਪਰਿਵਾਰਕ ਮੈਂਬਰ www.meaers.com/request/home ਲਿੰਕ ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।