ਪੰਜਾਬ ਦਾ ਇਤਿਹਾਸਕ ਛਪਾਰ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ: ਗੁੱਗਾ ਮਾੜੀ 'ਚ ਨਤਮਸਤਕ ਹੋਣ ਲਈ ਲੱਗੀਆਂ ਲੰਬੀਆਂ ਕਤਾਰਾਂ
- ਪੰਜਾਬ
- (Asia/Kolkata)
ਪੰਜਾਬ ਦਾ ਮਸ਼ਹੂਰ ਅਤੇ ਇਤਿਹਾਸਕ ਛਪਾਰ ਮੇਲਾ ਅੱਜ ਤੋਂ ਧਾਰਮਿਕ ਆਸਥਾ ਅਤੇ ਭਗਤੀਮਈ ਮਾਹੌਲ ਵਿੱਚ ਵਿਧਾਨਿਕ ਤੌਰ 'ਤੇ ਸ਼ੁਰੂ ਹੋ ਗਿਆ ਹੈ। ਮੇਲੇ ਦੇ ਪਹਿਲੇ ਦਿਨ ਆਯੋਜਿਤ ਚੌਕੀ ਸਮਾਗਮ ਦੌਰਾਨ ਗੁੱਗਾ ਮਾੜੀ ਵਿਖੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ। ਤੜਕੇ ਤੋਂ ਹੀ ਗੁੱਗਾ ਮਾੜੀ ਦੇ ਬਾਹਰ ਸੰਗਤਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ, ਜਿੱਥੇ ਲੋਕਾਂ ਨੇ ਸ਼ਰਧਾਪੂਰਵਕ ਮੱਥਾ ਟੇਕਿਆ ਅਤੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕੀਤੀ। ਇਸ ਦੌਰਾਨ ਸ਼ਰਧਾਲੂਆਂ ਨੇ ਮਾੜੀ ਤੋਂ ਪਵਿੱਤਰ ਮਿੱਟੀ ਕੱਢ ਕੇ ਗੁੱਗਾ ਪੀਰ ਦੀ ਪੂਜਾ ਕੀਤੀ। ਮਨੋਰੰਜਨ ਦੇ ਸਾਧਨ ਅਤੇ ਸੱਭਿਆਚਾਰਕ ਰੰਗ ਬਣੇ ਮੁੱਖ ਖਿੱਚ ਮੇਲਾ ਮੈਦਾਨ ਵਿੱਚ ਬੱਚਿਆਂ ਅਤੇ ਨੌਜਵਾਨਾਂ ਲਈ ਵੱਖ-ਵੱਖ ਪ੍ਰਕਾਰ ਦੇ ਵੱਡੇ ਝੂਲੇ, ਚੰਡੋਲ (ਚਕਰਡੋਲ) ਅਤੇ ਹੋਰ ਮਨੋਰੰਜਨ ਦੇ ਸਾਧਨ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ। ਪੂਰੇ ਮੇਲਾ ਖੇਤਰ ਵਿੱਚ ਸਜੀਆਂ ਦੁਕਾਨਾਂ, ਰੰਗ-ਬਿਰੰਗੀਆਂ ਰੋਸ਼ਲੀਆਂ ਅਤੇ ਖਾਣ-ਪੀਣ ਦੇ ਲਜ਼ੀਜ਼ ਸਟਾਲਾਂ ਨੇ ਪੂਰੇ ਇਲਾਕੇ ਨੂੰ ਤਿਉਹਾਰੀ ਰੰਗ ਵਿੱਚ ਰੰਗ ਦਿੱਤਾ ਹੈ। ਇਸ ਵਾਰ ਮੌਸਮ ਸਾਫ਼ ਅਤੇ ਖੁਸ਼ਨੁਮਾ ਰਹਿਣ ਕਰਕੇ ਮਠਿਆਈਆਂ ਅਤੇ ਹੋਰ ਵਸਤੂਆਂ ਦੀਆਂ ਦੁਕਾਨਾਂ 'ਤੇ ਲੋਕਾਂ ਦੀ ਭਾਰੀ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। 30 ਸਤੰਬਰ ਤੱਕ ਚੱਲੇਗਾ ਮੇਲਾ, ਸੰਗਤਾਂ ਦੀ ਆਮਦ ਵਧਣ ਦੀ ਉਮੀਦ ਛਪਾਰ ਮੇਲੇ ਦੇ ਆਗਾਜ਼ ਵਿੱਚ ਧਾਰਮਿਕ ਸ਼ਰਧਾ, ਪੰਜਾਬੀ ਲੋਕ-ਰੰਗ, ਮਨੋਰੰਜਨ ਅਤੇ ਰਵਾਇਤੀ ਮੇਲਿਆਂ ਵਾਲਾ ਭਾਰੀ ਉਤਸ਼ਾਹ ਇਕੱਠਾ ਦੇਖਣ ਨੂੰ ਮਿਲਿਆ ਹੈ। ਇਹ ਇਤਿਹਾਸਕ ਮੇਲਾ 30 ਸਤੰਬਰ ਤੱਕ ਜਾਰੀ ਰਹੇਗਾ। ਆਉਣ ਵਾਲੇ ਦਿਨਾਂ ਵਿੱਚ ਮੇਲੇ ਅੰਦਰ ਸ਼ਰਧਾਲੂਆਂ ਅਤੇ ਆਮ ਲੋਕਾਂ ਦੀ ਗਿਣਤੀ ਹੋਰ ਵੀ ਵਧਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ।
Leave a Reply