ਗੁੱਜਰਵਾਲ ਵਿੱਚ ਕੈਪਟਨ ਸੰਦੀਪ ਸਿੰਘ ਸੰਧੂ ਦੁਆਰਾ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕੀਤਾ ਗਿਆ
- ਲੁਧਿਆਣਾ
- (Asia/Kolkata)
(ਮਨਦੀਪ) ਪਿੰਡ ਗੁੱਜਰਵਾਲ ਦੇ ਸਵ. ਅਰਜਨ ਸਿੰਘ ਗਰੇਵਾਲ ਸਾਬਕਾ ਸਰਪੰਚ ਯਾਦਗਾਰੀ ਹਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਇਸ ਮੌਕੇ ਕੈਪਟਨ ਸੰਦੀਪ ਸੰਧੂ ਜਨਰਲ ਸਕੱਤਰ ਪੰਜਾਬ ਕਾਂਗਰਸ ਅਤੇ ਇੰਚਾਰਜ ਹਲਕਾ ਦਾਖਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਬਹੁ ਗਿਣਤੀ ਵਿੱਚ ਪੁੱਜੀਆਂ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਮਹਿਲਾ ਸਸ਼ਕਤੀਕਰਨ ਦੇ ਮੁੱਖ ਸਿਧਾਂਤ ਲੀਡਰਸ਼ਿਪ, ਸਮਾਨਤਾ, ਬਰਾਬਰ ਮੌਕੇ, ਸ਼ਮੂਲੀਅਤ, ਭੇਦਭਾਵ ਰਹਿਤ, ਸਿਹਤ, ਸੁਰੱਖਿਆ, ਸਿੱਖਿਆ, ਸਿਖਲਾਈ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ। ਕੈਪਟਨ ਸੰਦੀਪ ਸਿੰਘ ਸੰਧੂ ਅਤੇ ਗੁਰਮਿੰਦਰ ਕੌਰ ਰੰਧਾਵਾ ਸੀਨੀਅਰ ਆਗੂ ਓਵਰਸੀਜ਼ ਕਾਂਗਰਸ ਯੂ ਕੇ ਦੀ ਅਗਵਾਈ ਹੇਠ ਮਹਿਲਾ ਸਸ਼ਕਤੀਕਰਨ ਦੀ ਇੱਕ ਸ਼ਾਨਦਾਰ ਉਦਾਹਰਣ ਗੁੱਜਰਵਾਲ ਵਿੱਚ ਦੇਖੀ ਜਾ ਸਕਦੀ ਹੈ ਕਿਉਂਕਿ ਉਹ ਸਿਖਲਾਈ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਨੂੰ ਆਰਥਿਕ ਤੌਰ 'ਤੇ ਸੁਤੰਤਰ ਬਣਾਉਣ ਅਤੇ ਔਰਤਾਂ ਦੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਵਿੱਚ ਸੁਧਾਰ ਕਰਨ ਵਾਲੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿ ਸਤਿਕਾਰਯੋਗ ਮਹਿਲਾਵਾਂ ਨਾਲ ਮੁਲਾਕਾਤ ਕਰਦਿਆਂ ਮਹਿਲਾ ਦਿਵਸ ਮਨਾਇਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਪਿੰਡ ਗੁੱਜਰਵਾਲ ਦੀਆਂ ਬੀਬੀਆਂ ਵੱਲੋਂ ਇੱਕ ਸੱਥ ਬਣਾਈ ਗਈ ਹੈ, ਜਿੱਥੇ ਬੀਬੀਆਂ ਨੂੰ ਯੋਗ ਸਿਖਾਇਆ ਜਾਂਦਾ ਹੈ ਅਤੇ ਆਤਮ ਨਿਰਭਰ ਬਣਾਉਣ ਲਈ ਕਈ ਪ੍ਰਕਾਰ ਦੇ ਕੋਰਸ ਵੀ ਕਰਵਾਏ ਜਾਂਦੇ ਹਨ। ਇਸ ਮੌਕੇ ਸਾਡੇ ਪਿੰਡ ਦੀਆਂ ਅਗਾਂਹਵਧੂ ਬੀਬੀਆਂ ਦੀ ਇਸ ਪਹਿਲ ਲਈ ਵਧਾਈਆਂ ਵੀ ਦਿੱਤੀਆਂ। ਅਜਿਹੇ ਯਤਨ ਸਾਡੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹਨ।ਇਸ ਮੌਕੇ ਬੀਬੀ ਗੁਰਮੇਲ ਕੌਰ ਗਰੇਵਾਲ, ਡਾ ਕਮਲ ਰਤਨ, ਪਵਨਦੀਪ ਕੌਰ ਗਰੇਵਾਲ ਆਦਿ ਤੋਂ ਇਲਾਵਾ ਹੋਰ ਵੀ ਮਹਿਲਾਵਾਂ ਹਾਜ਼ਰ ਸਨ।
Leave a Reply