ਜਲੰਧਰ 'ਚ ਵੱਡਾ ਹਾਦਸਾ ਟਲਿਆ: ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਜਾ ਟਕਰਾਈ, ਵਾਲ-ਵਾਲ ਬਚੇ ਮਾਸੂਮ ਬੱਚੇ
- ਪੰਜਾਬ
- (Asia/Kolkata)
ਜਲੰਧਰ ਸ਼ਹਿਰ ਤੋਂ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਦੇ ਸੋਢਲ ਇੰਡਸਟਰੀ ਏਰੀਆ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਸਕੂਲ ਬੱਸ ਬੇਕਾਬੂ ਹੋ ਕੇ ਇੱਕ ਘਰ ਦੇ ਮੁੱਖ ਗੇਟ ਨਾਲ ਜਾ ਟਕਰਾਈ। ਹਾਦਸੇ ਦੇ ਸਮੇਂ ਬੱਸ ਵਿੱਚ ਕਰੀਬ 10 ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਬੱਚੇ ਨੂੰ ਮਾਮੂਲੀ ਸੱਟ ਲੱਗਣ ਦੀ ਸੂਚਨਾ ਹੈ। ਇਸ ਭਿਆਨਕ ਟੱਕਰ ਕਾਰਨ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਜਦਕਿ ਮਕਾਨ ਦਾ ਗੇਟ ਟੁੱਟ ਗਿਆ ਅਤੇ ਘਰ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ। ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਸਤੇ ਵਿੱਚ ਇੱਕ ਪਿਕਅੱਪ ਗੱਡੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਸ ਚਾਲਕ ਦਾ ਆਪਣੇ ਵਾਹਨ ਤੋਂ ਕੰਟਰੋਲ ਖੁੱਸ ਗਿਆ। ਬੱਸ ਬੇਕਾਬੂ ਹੋ ਕੇ ਸਿੱਧੀ ਘਰ ਦੇ ਗੇਟ ਨਾਲ ਜਾ ਟਕਰਾਈ। ਘਰ ਦੇ ਅੰਦਰ ਖੜ੍ਹੀ ਕਾਰ ਵਾਲ-ਵਾਲ ਬਚੀ ਘਰ ਦੀ ਮਾਲਕਣ ਰਾਜਵੰਤ ਕੌਰ ਨੇ ਘਟਨਾ ਬਾਰੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਘਰ ਦੇ ਅੰਦਰ ਹੀ ਮੌਜੂਦ ਸਨ। ਅਚਾਨਕ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਉਨ੍ਹਾਂ ਦੇ ਘਰ ਦੇ ਗੇਟ ਨਾਲ ਜਾ ਵੱਜੀ। ਉਨ੍ਹਾਂ ਰਾਹਤ ਦਾ ਸਾਹ ਲੈਂਦਿਆਂ ਦੱਸਿਆ ਕਿ ਘਰ ਦੇ ਅੰਦਰ ਖੜ੍ਹੀ ਉਨ੍ਹਾਂ ਦੀ ਨਿੱਜੀ ਕਾਰ ਵੀ ਬੱਸ ਦੀ ਲਪੇਟ ਵਿੱਚ ਆਉਣ ਤੋਂ ਵਾਲ-ਵਾਲ ਬਚ ਗਈ। ਰਾਜਵੰਤ ਕੌਰ ਨੇ ਰੋષ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਚੌਰਾਹੇ 'ਤੇ ਪਹਿਲਾਂ ਵੀ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇੱਥੇ ਤੁਰੰਤ ਸਪੀਡ ਬ੍ਰੇਕਰ ਬਣਾਏ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੇ ਭਿਆਨਕ ਹਾਦਸਿਆਂ ਨੂੰ ਰੋਕਿਆ ਜਾ ਸਕੇ। ਪੁਲੀਸ ਅਤੇ ਸਕੂਲ ਪ੍ਰਸ਼ਾਸਨ ਨੂੰ ਦਿੱਤੀ ਸ਼ਿਕਾਇਤ ਪਰਿਵਾਰ ਵੱਲੋਂ ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਬੱਸ ਚਾਲਕ ਖ਼ਿਲਾਫ਼ ਸਕੂਲ ਪ੍ਰਸ਼ਾਸਨ ਨੂੰ ਰਸਮੀ ਸ਼ਿਕਾਇਤ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਥਾਨਕ ਥਾਣਾ ਨੰਬਰ-1 ਦੀ ਪੁਲੀਸ ਨੂੰ ਵੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Leave a Reply