DMC OPD Fee: ਲੁਧਿਆਣਾ ਦੇ DMC&H ਨੇ OPD ਫੀਸ ਘਟਾਈ
- ਲੁਧਿਆਣਾ
- (Asia/Kolkata)
ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMC OPD Fee) ਨੇ ਆਮ ਓਪੀਡੀ ਫੀਸ ਘਟਾ ਦਿੱਤੀ ਹੈ। ਇਹ ਓਪੀਡੀ ਫੀਸ ਹੁਣ ਸਿਰਫ਼ ₹20 ਹੋਵੇਗੀ। ਜੋ ਕਿ ਪਹਿਲਾਂ ₹120 ਫੀਸ ਹੁੰਦੀ ਸੀ।
ਓਪੀਡੀ ਫੀਸ ਵਿੱਚ ਮਹੱਤਵਪੂਰਨ ਕਟੌਤੀ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਹੋਵੇਗਾ। ਡੀਐਮਸੀ ਐਂਡ ਐਚ ਮੈਨੇਜਿੰਗ ਸੋਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਕਿਹਾ ਕਿ ਇਹ ਕਦਮ ਆਮ ਜਨਤਾ ਦੇ ਹਿੱਤ ਵਿੱਚ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਮਰੀਜ਼ ਸਿਰਫ਼ ਸਲਾਹ-ਮਸ਼ਵਰਾ ਫੀਸਾਂ ਕਾਰਨ ਡਾਕਟਰ ਨੂੰ ਮਿਲਣ ਤੋਂ ਵਾਂਝਾ ਨਾ ਰਹੇ। ਡੀਐਮਸੀ ਐਂਡ ਐੱਚ ਭਵਿੱਖ ‘ਚ ਵੀ ਸਮਾਜ ਦੇ ਹਿੱਤ ਵਿੱਚ ਅਜਿਹੇ ਫੈਸਲੇ ਲੈਂਦਾ ਰਹੇਗਾ।
ਡੀਐਮਸੀ ਐਂਡ ਐੱਚ ਦੇ ਪ੍ਰਿੰਸੀਪਲ ਡਾ. ਜੀ.ਐਸ. ਵਾਂਡਰ ਨੇ ਕਿਹਾ ਕਿ ਇਹ ਫੀਸ ਵਾਲੀ ਪਹਿਲਕਦਮੀ ਹੋਰ ਲੋਕਾਂ ਨੂੰ ਸ਼ੁਰੂਆਤੀ ਪੜਾਅ ‘ਤੇ ਇਲਾਜ ਕਰਵਾਉਣ ਲਈ ਉਤਸ਼ਾਹਿਤ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਹਮਦਰਦੀ, ਉੱਤਮਤਾ ਅਤੇ ਸਾਰਿਆਂ ਲਈ ਪਹੁੰਚਯੋਗ ਸਿਹਤ ਸੰਭਾਲ ਲਈ ਵਚਨਬੱਧ ਹਾਂ।
ਹਸਪਤਾਲ ਪ੍ਰਬੰਧਨ ਦੇ ਅਨੁਸਾਰ, ਲੋਕ ਹੁਣ ਪੈਸੇ ਦੀ ਚਿੰਤਾ (DMC OPD Fee) ਕੀਤੇ ਬਿਨਾਂ ਕਿਸੇ ਵੀ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦੌਰਾਨ ਹੀ ਡਾਕਟਰ ਦੀ ਸਲਾਹ ਲੈ ਸਕਣਗੇ। ਇਹ ਸਮੇਂ ਸਿਰ ਇਲਾਜ ਨੂੰ ਯਕੀਨੀ ਬਣਾਏਗਾ, ਛੋਟੀਆਂ ਬਿਮਾਰੀਆਂ ਨੂੰ ਗੰਭੀਰ ਹੋਣ ਤੋਂ ਰੋਕੇਗਾ, ਅਤੇ ਲੋਕਾਂ ‘ਤੇ ਵਿੱਤੀ ਬੋਝ ਘਟਾਏਗਾ। ਮਾਹਰ ਡਾਕਟਰਾਂ ਤੱਕ ਪਹੁੰਚ ਯਕੀਨੀ ਬਣੇਗੀ।
Leave a Reply