Daily Suraj

ਪੰਜਾਬੀ

ਭਾਰਤ 'ਚ ਕੋਰੋਨਾ ਆਪਣੇ ਪੁਰਾਣੇ ਤੋੜ ਰਿਹੈ ਰਿਕਾਰਡ

31 Jul, 2020 05:30 AM

ਨਵੀਂ ਦਿੱਲੀ, 31 ਜੁਲਾਈ - ਭਾਰਤ ਵਿਚ ਇਕ ਦਿਨ 'ਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। 24 ਘੰਟਿਆਂ ਵਿਚ ਦੇਸ਼ 'ਚ ਕੋਰੋਨਾਵਾਇਰਸ ਦੇ ਨਵੇਂ ਮਰੀਜ਼ਾਂ ਦਾ ਮਾਮਲਾ 55 ਹਜ਼ਾਰ ਤੋਂ ਉਪਰ ਹੋ ਗਿਆ ਹੈ। ਇਕ ਦਿਨ 'ਚ ਸਭ ਤੋਂ ਵੱਧ 55,078 ਨਵੇਂ ਕੋਵਿਡ19 ਕੇਸ ਸਾਹਮਣੇ ਆਏ ਹਨ। ਉੱਥੇ ਹੀ, ਇਸ ਦੌਰਾਨ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 779 ਰਹੀ ਹੈ। ਭਾਰਤ ਵਿਚ ਕੁੱਲ ਕੋਰੋਨਾਵਾਇਰਸ ਕੇਸ 16 ਲੱਖ, 38 ਹਜ਼ਾਰ, 870 ਹੋ ਗਏ ਹਨ। ਮ੍ਰਿਤਕਾਂ ਦੀ ਕੁੱਲ ਗਿਣਤੀ 35 ਹਜ਼ਾਰ 747 ਹੋ ਚੁੱਕੀ ਹੈ।

Posted By: Daily Suraj Bureau

Latest News