ਨਾਇਰਾ ਐਨਰਜੀ ਵੱਲੋਂ ਤੇਲ ਦੇ ਰੇਟਾਂ ਵਿੱਚ ਵਾਧਾ; ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ
- ਦੇਸ਼
- (Asia/Kolkata)
ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਈਂਧਨ ਰਿਟੇਲਰ ਕੰਪਨੀ ਨਾਇਰਾ ਐਨਰਜੀ (Nayara Energy) ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਆਮ ਖਪਤਕਾਰਾਂ ਅਤੇ ਵਾਹਨ ਚਾਲਕਾਂ ਦੀ ਜੇਬ 'ਤੇ ਵਾਧੂ ਬੋਝ ਪਵੇਗਾ। ਨਾਇਰਾ ਐਨਰਜੀ ਵੱਲੋਂ ਕੀਤੀ ਗਈ ਇਸ ਸੋਧ ਤਹਿਤ ਪੈਟਰੋਲ ਦੀ ਕੀਮਤ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਾਇਰਾ ਐਨਰਜੀ ਦਾ ਦੇਸ਼ ਭਰ ਵਿੱਚ ਇੱਕ ਵਿਆਪਕ ਨੈੱਟਵਰਕ ਹੈ ਅਤੇ ਕੰਪਨੀ ਦੇ ਲਗਭਗ 7,108 ਪੈਟਰੋਲ ਪੰਪ ਦੇਸ਼ ਭਰ ਵਿੱਚ ਸੰਚਾਲਿਤ ਹੋ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਵਧੀਆ ਹੋਈਆਂ ਨਵੀਆਂ ਕੀਮਤਾਂ ਸ਼ਨਿਚਰਵਾਰ ਸਵੇਰ ਤੋਂ ਹੀ ਲਾਗੂ ਹੋ ਚੁੱਕੀਆਂ ਹਨ। ਕੰਪਨੀ ਨਾਲ ਜੁੜੇ ਸੂਤਰਾਂ ਦਾ ਮੰਨਣਾ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਇਹ ਵਾਧਾ ਮੁੱਖ ਤੌਰ 'ਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ (ਕ੍ਰੂਡ ਆਇਲ) ਅਤੇ ਰਿਫਾਈਨ ਕੀਤੇ ਪੈਟਰੋਲੀਅਮ ਉਤਪਾਦਾਂ ਦੇ ਭਾਅ ਵਿੱਚ ਆਏ ਉਛਾਲ ਦੇ ਕਾਰਨ ਕੀਤਾ ਗਿਆ ਹੈ।
Leave a Reply