ਨਗਰ ਨਿਗਮ ਦੇ ਜੋਨ-ਸੀ ਵਿੱਚ ਰਣਧੀਰ ਸਿੰਘ ਨੇ ਬਤੌਰ ਏਟੀਪੀ ਕੰਮ ਕਾਰਜ ਕੀਤਾ ਸ਼ੁਰੂ
- ਲੁਧਿਆਣਾ
- (Asia/Kolkata)
(ਬੱਤਰਾ) ਨਗਰ ਨਿਗਮ ਲੁਧਿਆਣਾ ਦੀ ਕਮਿਸ਼ਨਰ ਸਾਹਿਬਾ ਮੈਡਮ ਨੀਰੂ ਕਤਿਆਲ ਗੁਪਤਾ ਵੱਲੋਂ ਬਿਲਡਿੰਗ ਬਰਾਂਚ ਵਿੱਚ ਪਿਛਲੇ ਦਿਨੀ ਕਾਫੀ ਵੱਡਾ ਫੇਰ ਬਦਲ ਕੀਤਾ ਗਿਆ ਸੀ ਜਿਸ ਦੇ ਤਹਿਤ ਲੁਧਿਆਣੇ ਦੇ ਚਾਰੇ ਜ਼ੋਨਾ ਦੇ ਏਟੀਪੀ ਬਦਲੇ ਗਏ ਹਨ ਜਿਸ ਦਾ ਮੁੱਖ ਕਾਰਨ ਨਗਰ ਨਿਗਮ ਵਿੱਚ ਕੰਮ ਕਾਰਜ ਨੂੰ ਸੁਚਾਰੂ ਰੂਪ ਵਿੱਚ ਚਲਾਉਣਾ ਸੀ ਇਸੇ ਲੜੀ ਤਹਿਤ ਨਗਰ ਨਿਗਮ ਦੇ ਜੋਨ-ਸੀ ਵਿੱਚ ਰਣਧੀਰ ਸਿੰਘ ਵੱਲੋਂ ਬਤੌਰ ਏਟੀਪੀ ਆਪਣਾ ਕੰਮਕਾਰ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਰਣਧੀਰ ਸਿੰਘ ਜਲੰਧਰ ਵਿੱਚ ਆਪਣੀ ਸੇਵਾ ਨਿਭਾ ਰਹੇ ਸਨ। ਤੁਹਾਨੂੰ ਦੱਸ ਦਈਏ ਇਸ ਜੋਨ ਵਿੱਚ ਪਹਿਲਾ ਨਵਨੀਤ ਖੋਖਰ ਆਪਣੀ ਸੇਵਾ ਨਿਭਾ ਰਹੇ ਸਨ ਜਿਨਾਂ ਨੂੰ ਅਬੋਹਰ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੋਏਗਾ ਕਿ ਕਮਿਸ਼ਨਰ ਸਾਹਿਬਾ ਵੱਲੋਂ ਇੰਨੇ ਵੱਡੇ ਫੇਰ ਮਤਲਬ ਕਰਨ ਦੇ ਬਾਵਜੂਦ ਵੀ ਬਿਲਡਿੰਗ ਬਰਾਂਚ ਦੇ ਏਟੀਪੀ ਆਪਣੀ ਡਿਊਟੀ ਬਖੂਬੀ ਨਿਭਾਉਂਦੇ ਹਨ ਜਾਂ ਨਹੀਂ।
Leave a Reply