Daily Suraj

ਪੰਜਾਬੀ

ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀ ਮੂਲ ਦੀ 20 ਸਾਲਾ ਸੁਹਾਨਾ ਗਿੱਲ ਦਾ ਵੱਡਾ ਕਮਾਲ, ਬਣੀ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ

03 Nov, 2026 08:55 AM

ਜਿਸ ਉਮਰ ਵਿੱਚ ਨੌਜਵਾਨ ਆਮ ਤੌਰ 'ਤੇ ਆਪਣੀ ਪੜ੍ਹਾਈ ਅਤੇ ਕਰੀਅਰ ਦੀ ਸ਼ੁਰੂਆਤ ਬਾਰੇ ਸੋਚ ਰਹੇ ਹੁੰਦੇ ਹਨ, ਉਸ ਉਮਰ ਵਿੱਚ ਪੰਜਾਬੀ ਮੂਲ ਦੀ 20 ਸਾਲਾ ਰਾਜਨੀਤੀ ਵਿਗਿਆਨ ਦੀ ਗ੍ਰੈਜੂਏਟ ਸੁਹਾਨਾ ਗਿੱਲ ਨੇ ਜਨਤਕ ਜੀਵਨ ਵਿੱਚ ਵੱਡੀ ਪੁਲਾਂਘ ਪੁੱਤੀ ਹੈ। ਸੁਹਾਨਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰਮੁੱਖ ਸ਼ਹਿਰ ਸਰੀ (Surrey) ਦੀ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ ਚੁਣੀ ਗਈ ਹੈ। ਉਸ ਨੇ 2 ਨਵੰਬਰ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ ਅਤੇ ਮੇਅਰ ਡੱਗ ਮੈਕਕੱਲਮ ਦੀ ਅਗਵਾਈ ਹੇਠ ਬਣੀ ਨਵੀਂ ਚੁਣੀ ਗਈ ਸਰੀ ਸਿਟੀ ਕੌਂਸਲ ਵਿੱਚ ਸ਼ਾਮਲ ਹੋ ਗਈ ਹੈ। ਬਹੁਤ ਛੋਟੀ ਉਮਰ ਵਿੱਚ ਹਾਸਲ ਕੀਤੀਆਂ ਵੱਡੀਆਂ ਵਿਦਿਅਕ ਪ੍ਰਾਪਤੀਆਂ ਸਰੀ ਸ਼ਹਿਰ ਵਿੱਚ ਹੀ ਜੰਮੀ-ਪਲੀ ਸੁਹਾਨਾ ਗਿੱਲ ਨੇ ਆਪਣੀ ਪ੍ਰਤਿਭਾ ਦਾ ਲੋਹਾ ਬਹੁਤ ਛੋਟੀ ਉਮਰ ਵਿੱਚ ਹੀ ਮੰਨਵਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਮਹਿਜ਼ 15 ਸਾਲ ਦੀ ਉਮਰ ਵਿੱਚ ਆਪਣੀ ਹਾਈ ਸਕੂਲ ਦੀ ਪੜ੍ਹਾਈ ਮੁਕੰਮਲ ਕਰ ਲਈ ਸੀ। ਇਸ ਤੋਂ ਬਾਅਦ ਉਸ ਨੇ 'ਕਵਾਂਤਲਨ ਪੋਲੀਟੈਕਨਿਕ ਯੂਨੀਵਰਸਿਟੀ' (KPU) ਤੋਂ ਰਾਜਨੀਤੀ ਵਿਗਿਆਨ ਦੀ ਪੜ੍ਹਾਈ ਕੀਤੀ ਅਤੇ ਸਿਰਫ਼ 19 ਸਾਲ ਦੀ ਉਮਰ ਵਿੱਚ ਹੀ ਆਪਣੀ ਬੈਚਲਰ ਦੀ ਡਿਗਰੀ ਪੂਰੀ ਕਰ ਲਈ। ਸਮਾਜਿਕ ਸਰਗਰਮੀਆਂ ਅਤੇ ਰਾਜਸੀ ਸਫ਼ਰ ਸੁਹਾਨਾ ਗਿੱਲ ਦੀਆਂ ਸਿਆਸੀ ਅਤੇ ਸਮਾਜਿਕ ਖ਼ਾਹਸ਼ਾਂ ਰਾਤੋ-ਰਾਤ ਪੈਦਾ ਨਹੀਂ ਹੋਈਆਂ। ਇਸ ਤੋਂ ਪਹਿਲਾਂ ਉਹ 'ਹਾਊਸ ਆਫ਼ ਕਾਮਨਜ਼' ਨਾਲ ਵੀ ਕੰਮ ਕਰ ਚੁੱਕੀ ਹੈ। ਜਨਤਕ ਮਾਮਲਿਆਂ, ਨੌਜਵਾਨਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਨ ਅਤੇ ਵੱਖ-ਵੱਖ ਸਮਾਜਿਕ ਪਹਿਲਕਦਮੀਆਂ ਵਿੱਚ ਉਸ ਦੀ ਸਰਗਰਮ ਭਾਗੀਦਾਰੀ ਨੇ ਉਸ ਨੂੰ ਸਰੀ ਸ਼ਹਿਰ ਦੇ ਨਾਗਰਿਕ ਪੱਧਰ 'ਤੇ ਇੱਕ ਉੱਭਰਦੀ ਅਤੇ ਪ੍ਰਭਾਵਸ਼ਾਲੀ ਨੌਜਵਾਨ ਆਵਾਜ਼ ਵਜੋਂ ਸਥਾਪਿਤ ਕਰ ਦਿੱਤਾ ਸੀ, ਜਿਸ ਦਾ ਫਲ ਹੁਣ ਉਸ ਨੂੰ ਕੌਂਸਲਰ ਵਜੋਂ ਜਿੱਤ ਦੇ ਰੂਪ ਵਿੱਚ ਮਿਲਿਆ ਹੈ।

Latest News