ਬਿਗ ਬੌਸ 20: ਪੰਜਾਬੀ ਅਦਾਕਾਰਾ ਲਵ ਗਿੱਲ ਦੇ ਹੱਕ 'ਚ ਨਿੱਤਰੇ ਪ੍ਰਸ਼ੰਸਕ, ਚਰਿੱਤਰ 'ਤੇ ਸਵਾਲ ਚੁੱਕਣ ਮਗਰੋਂ ਕਾਸ਼ਵੀ ਨੇ ਮੰਗੀ ਜਨਤਕ ਮੁਆਫ਼ੀ

ਬਿਗ ਬੌਸ 20: ਪੰਜਾਬੀ ਅਦਾਕਾਰਾ ਲਵ ਗਿੱਲ ਦੇ ਹੱਕ 'ਚ ਨਿੱਤਰੇ ਪ੍ਰਸ਼ੰਸਕ, ਚਰਿੱਤਰ 'ਤੇ ਸਵਾਲ ਚੁੱਕਣ ਮਗਰੋਂ ਕਾਸ਼ਵੀ ਨੇ ਮੰਗੀ ਜਨਤਕ ਮੁਆਫ਼ੀ

ਮਸ਼ਹੂਰ ਰਿਐਲਿਟੀ ਸ਼ੋਅ 'ਬਿਗ ਬੌਸ 20' ਵਿੱਚ ਪੰਜਾਬ ਨਾਲ ਸਬੰਧਤ ਅਦਾਕਾਰਾ ਲਵਪ੍ਰੀਤ ਕੌਰ ਗਿੱਲ (ਲਵ ਗਿੱਲ), ਗੇਮਰ ਸਕਾਊਟਓਪੀ (ਤਨਮੇ ਸਿੰਘ) ਅਤੇ ਉਸ ਦੀ ਗਰਲਫ੍ਰੈਂਡ ਕਾਸ਼ਵੀ ਹਿਰਾਨੰਦਾਨੀ ਵਿਚਕਾਰ ਚੱਲ ਰਿਹਾ ਵਿਵਾਦ ਇਸ ਸਮੇਂ ਜ਼ੋਰਾਂ 'ਤੇ ਹੈ। ਸ਼ੋਅ ਦੀ ਸ਼ੁਰੂਆਤ ਤੋਂ ਹੀ ਮਜ਼ਬੂਤ ਦਾਅਵੇਦਾਰ ਵਜੋਂ ਉੱਭਰੀ ਲਵ ਗਿੱਲ ਨੂੰ ਨੈਸ਼ਨਲ ਟੀਵੀ 'ਤੇ ਚਰਿੱਤਰ 'ਤੇ ਚੁੱਕੇ ਗਏ ਸਵਾਲਾਂ ਅਤੇ ਭਾਰੀ ਸੋਸ਼ਲ ਮੀਡੀਆ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ੋਅ ਵਿੱਚ ਸਕਾਊਟ ਅਤੇ ਲਵ ਗਿੱਲ, ਆਮ੍ਰਪਾਲੀ ਦੁਬੇ, ਯੰਗ ਡੀ.ਐਸ.ਏ. ਅਤੇ ਆਸਿਫ਼ ਖ਼ਾਨ ਦੇ ਨਾਲ ਇੱਕ ਹੀ ਗਰੁੱਪ ਵਿੱਚ ਸ਼ਾਮਲ ਸਨ। ਦੋਵਾਂ ਨੇ ਸ਼ੁਰੂ ਤੋਂ ਆਪਣੇ ਰਿਸ਼ਤੇ ਨੂੰ ਭੈਣ-ਭਰਾ ਵਰਗਾ ਦੱਸਿਆ ਸੀ, ਪਰ ਹਾਲ ਹੀ ਦੇ 'ਵੀਕੈਂਡ ਕਾ ਵਾਰ' ਐਪੀਸੋਡ ਤੋਂ ਬਾਅਦ ਮਾਹੌਲ ਕਾਫ਼ੀ ਖ਼ਰਾਬ ਹੋ ਗਿਆ। 'ਵੀਕੈਂਡ ਕਾ ਵਾਰ' ਦੌਰਾਨ ਹੰਗਾਮਾ ਅਤੇ ਰੋਹਿਤ ਸ਼ੈੱਟੀ ਦਾ ਰੁੱਖ ਇਸ ਵਾਰ 'ਵੀਕੈਂਡ ਕਾ ਵਾਰ' ਦੌਰਾਨ ਸਲਮਾਨ ਖ਼ਾਨ ਦੀ ਜਗ੍ਹਾ ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਹੋਸਟ ਦੀ ਭੂਮਿਕਾ ਨਿਭਾਈ। ਰੋਹਿਤ ਸ਼ੈੱਟੀ ਨੇ ਸਕਾਊਟ ਅਤੇ ਲਵ ਗਿੱਲ ਦੀਆਂ ਨਜ਼ਦੀਕੀਆਂ 'ਤੇ ਸਖ਼ਤ ਹਦਾਇਤਾਂ ਦਿੰਦਿਆਂ ਸਕਾਊਟ ਵੱਲੋਂ ਲਵ ਗਿੱਲ ਦੇ ਹੱਥਾਂ, ਪੈਰਾਂ ਅਤੇ ਧੌਣ ਦੀ ਮਾਲਿਸ਼ ਕਰਨ ਵਰਗੀਆਂ ਹਰਕਤਾਂ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਇਹ ਬਾਹਰ ਬਿਲਕੁਲ ਚੰਗਾ ਨਹੀਂ ਲੱਗ ਰਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਦਰਸ਼ਕ ਇਸ ਰਿਸ਼ਤੇ ਨੂੰ ਅਲੱਗ ਨਜ਼ਰੀਏ ਨਾਲ ਦੇਖ ਰਹੇ ਹਨ। ਇਸੇ ਐਪੀਸੋਡ ਵਿੱਚ ਸਕਾਊਟ ਦੀ ਗਰਲਫ੍ਰੈਂਡ ਕਾਸ਼ਵੀ ਹਿਰਾਨੰਦਾਨੀ ਨੇ ਸ਼ੋਅ ਵਿੱਚ ਦਾਖਲ ਹੋ ਕੇ ਦੋਵਾਂ 'ਤੇ ਤਿੱਖੇ ਸਵਾਲ ਦਾਗੇ। ਕਾਸ਼ਵੀ ਨੇ ਸਕਾਊਟ ਦੇ "ਮਸਾਜ ਪਾਰਲਰ" ਅਤੇ ਆਪਣੀ ਤੁਲਨਾ ਲਵ ਨਾਲ ਕਰਨ 'ਤੇ ਸਵਾਲ ਚੁੱਕੇ, ਨਾਲ ਹੀ ਲਵ ਗਿੱਲ ਨੂੰ ਪੁੱਛਿਆ ਕਿ ਕੀ ਉਹ ਬਾਹਰ ਵੀ ਆਪਣੇ ਭਰਾਵਾਂ ਨਾਲ ਅਜਿਹਾ ਵਿਵਹਾਰ ਕਰਦੀ ਹੈ। ਲਵ ਗਿੱਲ ਨੇ ਸਪੱਸ਼ਟ ਕੀਤਾ ਕਿ ਦਰਦ ਕਾਰਨ ਉਸ ਲਈ ਇਹ ਆਮ ਸੀ, ਪਰ ਐਪੀਸੋਡ ਤੋਂ ਬਾਅਦ ਸਾਹਮਣੇ ਆਏ ਪ੍ਰੋਮੋ ਵਿੱਚ ਉਹ ਰੋਂਦੀ ਹੋਈ ਦਿਖਾਈ ਦਿੱਤੀ ਅਤੇ ਉਸ ਨੇ ਸਕਾਊਟ 'ਤੇ ਆਪਣਾ ਕਰੀਅਰ ਖ਼ਰਾਬ ਕਰਨ ਦਾ ਦੋਸ਼ ਲਗਾਇਆ। ਪਰਿਵਾਰ ਦਾ ਦਰਦ ਅਤੇ ਟੀਵੀ ਅਦਾਕਾਰਾ ਕਾਮਿਆ ਪੰਜਾਬੀ ਦਾ ਸਮਰਥਨ ਲਵ ਗਿੱਲ ਦੇ ਚਰਿੱਤਰ 'ਤੇ ਚੁੱਕੇ ਸਵਾਲਾਂ ਤੋਂ ਬਾਅਦ ਉਸ ਦੀ ਟੀਮ ਨੇ ਇੰਸਟਾਗ੍ਰਾਮ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਨੈਸ਼ਨਲ ਟੀਵੀ 'ਤੇ ਪੰਜਾਬ ਦੀ ਧੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਟੀਮ ਨੇ ਦੱਸਿਆ ਕਿ ਪੰਜਾਬ 'ਚ ਬੈਠਾ ਲਵ ਦਾ ਪਰਿਵਾਰ ਅਤੇ ਮਾਂ ਇਸ ਸਭ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਟੀਮ ਨੇ ਸਮਾਜ ਦੇ ਦੋਹਰੇ ਰਵੱਈਏ 'ਤੇ ਵੀ ਸਵਾਲ ਚੁੱਕੇ। ਇਸ ਦੌਰਾਨ ਮਸ਼ਹੂਰ ਟੀਵੀ ਅਦਾਕਾਰਾ ਕਾਮਿਆ ਪੰਜਾਬੀ ਨੇ ਸੋਸ਼ਲ ਮੀਡੀਆ ਮੰਚ 'ਐਕਸ' (X) 'ਤੇ ਪੋਸਟ ਪਾ ਕੇ ਲਵ ਗਿੱਲ ਦਾ ਪੱਖ ਪੂਰਿਆ ਅਤੇ ਕਾਸ਼ਵੀ ਤੇ ਸਕਾਊਟ ਦੀ ਕਲਾਸ ਲਗਾਈ। ਕਾਮਿਆ ਨੇ ਲਿਖਿਆ ਕਿ ਆਪਣੇ ਪਾਰਟਨਰ ਨੂੰ ਬਚਾਉਣ ਲਈ ਦੂਜੀ ਲੜਕੀ 'ਤੇ ਦੋਸ਼ ਲਗਾਉਣਾ ਬਹੁਤ ਹੀ ਘਟੀਆ ਸੋਚ ਹੈ। ਵੱਡੀ ਗਿਣਤੀ 'ਚ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਵੀ ਲਵ ਗਿੱਲ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ। ਕਾਸ਼ਵੀ ਹਿਰਾਨੰਦਾਨੀ ਵੱਲੋਂ ਜਨਤਕ ਮੁਆਫ਼ੀ ਸੋਸ਼ਲ ਮੀਡੀਆ 'ਤੇ ਹੋਈ ਭਾਰੀ ਆਲੋਚਨਾ ਤੋਂ ਬਾਅਦ ਕਾਸ਼ਵੀ ਹਿਰਾਨੰਦਾਨੀ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਕੇ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ। ਉਸ ਨੇ ਕਬੂਲਿਆ ਕਿ ਉਸ ਵਲੋਂ ਵਰਤੇ ਗਏ ਕੁੱਝ ਸ਼ਬਦ ਅਸੰਵੇਦਨਸ਼ੀਲ ਸਨ ਅਤੇ ਕਿਸੇ ਹੋਰ ਔਰਤ ਦੇ ਚਰਿੱਤਰ ਜਾਂ ਨੀਅਤ 'ਤੇ ਸਵਾਲ ਚੁੱਕਣਾ ਉਸ ਦਾ ਹੱਕ ਨਹੀਂ ਸੀ। ਇਸ ਪੂਰੇ ਘਟਨਾਕ੍ਰਮ ਨੇ 'ਬਿਗ ਬੌਸ 20' ਦੇ ਮਾਹੌਲ ਨੂੰ ਕਾਫ਼ੀ ਚਰਚਿਤ ਕਰ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਲਵ ਗਿੱਲ ਇਸ ਚੁਣੌਤੀਪੂਰਨ ਸਥਿਤੀ 'ਚੋਂ ਉੱਭਰ ਕੇ ਆਪਣੀ ਖੇਡ ਨੂੰ ਕਿਵੇਂ ਅੱਗੇ ਵਧਾਉਂਦੀ ਹੈ।