ਯੁੱਧ ਦੇ ਮਾਹੌਲ ਵਿਚ ਡੱਚ ਏਅਰਲਾਈਨ KLM ਦਾ ਵੱਡਾ ਫੈਸਲਾ, ਦੁਬਈ ਲਈ ਉਡਾਣਾਂ ਮੁਅੱਤਲ
- ਵਿਦੇਸ਼
- (Asia/Kolkata)
ਅੱਜ ਅਮਰੀਕਾ-ਇਜ਼ਰਾਈਲ ਅਤੇ ਈਰਾਨ ਯੁੱਧ ਦਾ 14ਵਾਂ ਦਿਨ ਹੈ। ਯੁੱਧ ਕਾਰਨ ਖਾੜੀ ਦੇਸ਼ਾਂ ‘ਚ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ। ਜਿਸ ਕਾਰਨ ਕਈ ਦੇਸ਼ਾਂ ਨੇ ਆਪਣੇ ਕਈ ਦੇਸ਼ਾਂ ਨੇ ਆਪਣੇ ਹਵਾਈ ਖੇਤਰਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ, ਜਿਸ ਕਾਰਨ ਹਜ਼ਾਰਾਂ ਯਾਤਰੀ ਵੱਖ-ਵੱਖ ਹਵਾਈ ਅੱਡਿਆਂ ‘ਤੇ ਫਸੇ ਹੋਏ ਹਨ। ਇਸ ਦੌਰਾਨ ਹੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਡੱਚ ਏਅਰਲਾਈਨ KLM ਨੇ ਆਪਣੀਆਂ ਦੁਬਈ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ 28 ਮਾਰਚ ਤੱਕ ਰੱਦ ਕਰਨ ਦਾ ਫੈਸਲਾ ਲਿਆ ਹੈ। ਡੱਚ ਏਅਰਲਾਈਨ ਨੇ ਇਹ ਫੈਸਲਾ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਲਿਆ ਹੈ। ਸਿਰਫ਼ ਦੁਬਈ ਹੀ ਨਹੀਂ, KLM ਨੇ ਸਾਊਦੀ ਅਰਬ ਦੇ ਸ਼ਹਿਰਾਂ ਰਿਆਦ ਅਤੇ ਦਮਾਮ ਲਈ ਵੀ ਆਪਣੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ।
Leave a Reply