ਸੀਵਰੇਜ ਬੋਰਡ ਦੇ ਕੱਚੇ ਕਾਮੇ 21 ਅਤੇ 22 ਨਵੰਬਰ ਨੂੰ ਵਿੱਤ ਮੰਤਰੀ ਦੇ ਹਲਕੇ ਦਿੜਬਾ ਚ ਕਰਨਗੇ ਝੰਡਾ ਮਾਰਚ
- ਪੰਜਾਬ
- (Asia/Kolkata)
( ਜਗਸੀਰ ਸਿੰਘ) - ਅੱਜ ਬਖਸ਼ੀਵਾਲਾ ਰੋਡ ਸਥਿਤ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਉੱਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਸ ਤੇ ਲੇਬਰ ਯੂਨੀਅਨ -23 ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ ) ਦੇ ਬੈਨਰ ਹੇਠ 21 ਅਤੇ 22 ਨਵੰਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜਬਾ ਵਿਖੇ ਝੰਡਾ ਮਾਰਚ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ 17 ਨਵੰਬਰ ਨੂੰ ਵਿੱਤ ਮੰਤਰੀ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੇ ਵਿੱਚ ਇਹ ਭਰੋਸਾ ਦਿੱਤਾ ਗਿਆ ਹੈ ਕਿ 20 ਨਵੰਬਰ ਤੱਕ ਸਾਰੇ ਹੀ ਵਿਭਾਗਾਂ ਦਾ ਰਿਕਾਰਡ ਪਰਸੋਨਲ ਵਿਭਾਗ ਵੱਲੋਂ ਖਰੜਾ ਤਿਆਰ ਕਰਕੇ ਸਮੁੱਚੇ ਪੰਜਾਬ ਦੇ ਆਊਟ ਸੋਰਸ ਦੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਆਗੂਆਂ ਦਾ ਕਹਿਣਾ ਹੈ ਜੇਕਰ 20 ਨਵੰਬਰ ਤੱਕ ਸੀਵਰੇਜ ਬੋਰਡ, ਪਨਬਸ ਰੋਡਵੇਜ਼ ਪੀਆਰਟੀਸੀ, ਪਾਵਰਕਾਮ, ਬਠਿੰਡਾ, ਲਹਿਰਾ, ਰੋਪੜ ,ਗੋਇੰਦਵਾਲ ,ਥਰਮਲ, ਖੇਤੀਬਾੜੀ ਵਿਭਾਗ ਆਦਿ ਤੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਤਾਂ ਇਹ ਝੰਡਾ ਮਾਰਚ ਹਰ ਹਾਲਤ ਵਿੱਚ ਕੀਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ,ਦਿੜਬਾ ਪ੍ਰਸ਼ਾਸਨ ਅਤੇ ਵੱਖ ਵੱਖ ਵਿਭਾਗਾਂ ਦੀ ਹੋਵੇਗੀ। ਇਸ ਮੌਕੇ ਸੂਬਾ ਆਗੂ ਗਗਨਦੀਪ ਸਿੰਘ ਕਣਕਵਾਲ ਯਾਦਵਿੰਦਰ ਸਿੰਘ, ਗੁਰਵਿੰਦਰ ਸਿੰਘ ਲਹਿਰਾ ,ਪਰਦੀਪ ਸਿੰਘ ਭੀਖੀ, ਗਗਨ ਸ਼ਰਮਾ ਖਡਿਆਲ, ਮਨੂ ਖਨੌਰੀ, ਸਤੀਸ਼ ਖਨੌਰੀ, ਰਿੰਕੂ ਸ਼ਰਮਾ ਖਨੌਰੀ,ਦਵਿੰਦਰ ਸਿੰਘ ਮੂਣਕ, ਗਗਨ ਲਹਿਰਾ, ਆਦਿ ਹਾਜ਼ਰ ਸਨ।
Leave a Reply