ਟਰੰਪ ਦੇ ਰਿਜ਼ੌਰਟ ‘ਚ ਹਥਿਆਰਬੰਦ ਨੌਜਵਾਨ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ
- ਵਿਦੇਸ਼
- (Asia/Kolkata)
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਰਿਜ਼ੋਰਟ ਦੇ ਸੁਰੱਖਿਆ ਘੇਰੇ ਵਿੱਚ ਇੱਕ ਹਥਿਆਰਬੰਦ ਵਿਅਕਤੀ ਵੱਲੋਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ , ਜਿਸ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਗਿਆ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਐਤਵਾਰ ਅੱਧੀ ਰਾਤ 1:30 ਵਜੇ ਵਾਪਰੀ। ਮਾਰੇ ਗਏ ਨੌਜਵਾਨ ਦੀ ਉਮਰ 20 ਸਾਲ ਸੀ ਅਤੇ ਉਹ ਨੌਰਥ ਕੈਰੋਲੀਨਾ ਦਾ ਰਹਿਣ ਵਾਲਾ ਸੀ। ਫਿਲਹਾਲ ਉਸਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਰਾਸ਼ਟਰਪਤੀ ਦੀ ਸੁਰੱਖਿਆ ਕਰਨ ਵਾਲੀ ਏਜੰਸੀ ਸੀਕਰੇਟ ਸਰਵਿਸ ਨੇ ਦੱਸਿਆ ਕਿ ਨੌਜਵਾਨ ਗੈਰ-ਕਾਨੂੰਨੀ ਤਰੀਕੇ ਨਾਲ ਸੁਰੱਖਿਅਤ ਇਲਾਕੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਆਪਣੇ ਨਾਲ ਇੱਕ ਸ਼ਾਟਗਨ ਅਤੇ ਫਿਊਲ ਕੈਨ ਲੈ ਕੇ ਆਇਆ ਸੀ। ਘਟਨਾ ਦੇ ਸਮੇਂ ਰਾਸ਼ਟਰਪਤੀ ਟਰੰਪ ਵਾਸ਼ਿੰਗਟਨ ਡੀ.ਸੀ. ਵਿੱਚ ਵ੍ਹਾਈਟ ਹਾਊਸ ਵਿੱਚ ਮੌਜੂਦ ਸਨ। ਆਮ ਤੌਰ ‘ਤੇ ਉਹ ਵੀਕੈਂਡ ‘ਤੇ ਮਾਰ-ਏ-ਲਾਗੋ ਵਿੱਚ ਸਮਾਂ ਬਿਤਾਉਂਦੇ ਹਨ। ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਰਿਜ਼ੌਰਟ ਦੇ ਨੌਰਥ ਗੇਟ ਤੋਂ ਇੱਕ ਕਾਰ ਬਾਹਰ ਨਿਕਲ ਰਹੀ ਸੀ, ਇਸੇ ਦੌਰਾਨ ਨੌਜਵਾਨ ਨੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਉਸ ਕੋਲ ਸ਼ਾਟਗਨ ਅਤੇ ਫਿਊਲ ਕੈਨ ਸੀ। ਸੀਕਰੇਟ ਸਰਵਿਸ ਦੇ ਦੋ ਏਜੰਟਾਂ ਨੇ ਉਸ ਨੂੰ ਰੋਕਿਆ ਅਤੇ ਉਸ ਨੂੰ ਹਥਿਆਰ ਤੇ ਕੈਨ ਹੇਠਾਂ ਸੁੱਟਣ ਲਈ ਕਿਹਾ। ਨੌਜਵਾਨ ਨੇ ਕੈਨ ਤਾਂ ਰੱਖ ਦਿੱਤਾ, ਪਰ ਸ਼ਾਟਗਨ ਨੂੰ ਗੋਲੀ ਚਲਾਉਣ ਦੀ ਪੁਜ਼ੀਸ਼ਨ ਵਿੱਚ ਉੱਪਰ ਉਠਿਆ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਗੋਲੀ ਚਲਾਈ ਅਤੇ ਉਹ ਢੇਰ ਹੋ ਗਿਆ।
Leave a Reply