ਕ੍ਰਿਟੀਕਲ ਕੇਅਰ ਹਸਪਤਾਲ ਸ੍ਰੀ ਮੁਕਤਸਰ ਸਾਹਿਬ ’ਚ ਬਣਾਉਣ ਦੀ ਮੰਗ
- ਪੰਜਾਬ
- 11 Mar,2025

ਸ੍ਰੀ ਮੁਕਤਸਰ ਸਾਹਿਬ : ਪਿਛਲੇ ਲੰਮੇ ਸਮੇਂ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਪਾਰਕ ਅਤੇ ਹੋਰ ਜਥੇਬੰਦੀਆਂ ਸੀਨੀਅਰ ਸਿਟੀਜਨ ਲਈ ਕ੍ਰਿਟੀਕਲ ਕੇਅਰ ਹਸਪਤਾਲ ਸਿਵਲ ਹਸਪਤਾਲ ਦੇ ਨਾਲ ਮਨਾਉਣ ਦੀ ਮੰਗ ਕਰ ਰਿਹਾ ਹੈ ਜੋ ਕਿ ਕਿਸੇ ਸਾਜਿਸ਼ ਅਧੀਨ ਇੱਥੋਂ ਸ਼ਿਫਟ ਕਰਕੇ ਗਿੱਦੜਬਾਹਾ ਵਿਖੇ ਭੇਜ ਦਿੱਤਾ ਗਿਆ ਹੈ। ਅੱਜ ਫਿਰ ਇੱਕ ਵਾਰ ਸੰਸਥਾਵਾਂ ਨੇ ਸਿਵਲ ਹਸਪਤਾਲ ਦੇ ਨਾਲ ਵਾਟਰ ਵਰਕਸ ਵਾਲੀ ਜਗ੍ਹਾ ’ਤੇ ਇਕੱਠ ਕੀਤਾ ਅਤੇ ਮੀਡੀਆ ਨੂੰ ਇਹ ਦੱਸਿਆ ਕਿ ਇਹ ਵਾਟਰ ਵਰਕਸ ਵਾਲੀ ਜਗ੍ਹਾ ਲਗਭਗ ਦੋ ਏਕੜ ਸਿਵਲ ਹਸਪਤਾਲ ਦੇ ਨਾਲ ਲੱਗਦੀ ਖਾਲੀ ਹੈ ਅਤੇ ਵਾਟਰ ਵਰਕਸ ਵਿਭਾਗ ਵੱਲੋਂ ਇਥੇ ਕੋਈ ਵੀ ਪ੍ਰੋਜੈਕਟ ਨਹੀਂ ਬਣਾਇਆ ਜਾ ਰਿਹਾ।
ਪ੍ਰਸ਼ਾਸਨ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਸਿਵਲ ਹਸਪਤਾਲ ਦੇ ਕੋਲ ਜਗ੍ਹਾ ਨਾ ਹੋਣ ਕਾਰਨ ਇਸਨੂੰ ਗਿੱਦੜਬਾਹਾ ਸ਼ਿਫਟ ਕੀਤਾ ਗਿਆ ਹੈ। ਸੰਸਥਾਵਾਂ ਦੇ ਇਕੱਠ ਨੇ ਆਪ ਆ ਕੇ ਇੱਥੇ ਜਗ੍ਹਾ ’ਤੇ ਮੁਆਇਨਾ ਕੀਤਾ ਇਸ ਲਈ ਸੰਸਥਾਵਾਂ ਨੇ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਇਸ ਜਗ੍ਹਾ ਉੱਪਰ ਕ੍ਰਿਟੀਕਲ ਹੈਲਥ ਕੇਅਰ ਹਸਪਤਾਲ ਬਣਾਇਆ ਜਾਵੇ। ਗਿੱਦੜਬਾਹਾ ’ਚ ਇਸ ਪ੍ਰੋਜੈਕਟ ਨੂੰ ਕੈਂਸਲ ਕੀਤਾ ਜਾਵੇ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ਼ਮੀ ਤੇਰੀਆ ਅਤੇ ਐਨਜੀਓ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਡਾ. ਨਰੇਸ਼ ਪਰੂਥੀ, ਮਿੰਕਲ ਬਜਾਜ, ਬੂਟਾ ਰਾਮ ਕਮਰਾ, ਪਰਮਜੀਤ ਸਿੰਘ ਗਿੱਲ, ਜਸਪਾਲ ਸਿੰਘ, ਦੀਪਕ ਪਾਲ ਸ਼ਰਮਾ, ਵਰਿੰਦਰ ਗਲੋਰੀ, ਜਸਪ੍ਰੀਤ ਸਿੰਘ ਛਾਬੜਾ, ਅਰਵਿੰਦਰ ਪਾਲ ਸਿੰਘ, ਸੌਰਵ ਕੁਮਾਰ ਟਿੰਕੂ, ਬਲਜੀਤ ਸਿੰਘ ਬਰਾੜ, ਜਸਪਾਲ ਸਿੰਘ, ਦੀਪਕ ਗਰਗ, ਕਰਮਜੀਤ ਸ਼ਰਮਾ, ਸੁਖਮੰਦਰ ਸਿੰਘ ਬੇਦੀ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਸਿੰਘ ਗਿੱਲ, ਬਰਨੇਕ ਸਿੰਘ ਦਿਓਲ, ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ ਬਰਾੜ, ਦੀਪਕ ਸ਼ਰਮਾ, ਕਾਲਾ ਸਿੰਘ ਬੇਦੀ, ਰਾਜ ਕੁਮਾਰ ਭਟੇਜਾ, ਸ਼ਿਵਦੀਪ ਸਿੰਘ ਬਰਾੜ, ਡਾਕਟਰ ਵਿਜੇ ਸਿਡਾਣਾ, ਰਣਜੀਤ ਸਿੰਘ ਧਾਲੀਵਾਲ, ਜੈ ਚੰਦ ਭੰਡਾਰੀ, ਸ਼ਮਿੰਦਰ ਸਿੰਘ ਟਿਲੂ, ਭੂਸ਼ਣ ਗਰਗ, ਰਾਣਾ ਗੁਰਬਿੰਦਰ ਸਿੰਘ ਬਰਾੜ, ਅਸ਼ੋਕ ਗਰਗ, ਗੌਰਵ ਗੋਇਲ, ਅਨੁਰਾਗ, ਪਰਮਵੀਰ ਸਿੰਘ, ਕ੍ਰਿਸ਼ਨ ਲਾਲ, ਅਸ਼ੋਕ ਮਹਿੰਦਰਾ ਆਦਿ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਬਾਰੇ ਕੋਈ ਵਿਚਾਰ ਨਾ ਕੀਤਾ ਤਾਂ ਸੰਸਥਾਵਾਂ ਹੋਰ ਸਖਤ ਕਦਮ ਚੁੱਕਣਗੀਆਂ।
Posted By:

Leave a Reply