ਪ੍ਰਧਾਨ ਮੰਤਰੀ ਮੋਦੀ ਨੇ ਗਲੋਬਲ ਸਾਊਥ ਲਈ ਭਾਰਤ ਦੇ ‘ਮਹਾਸਾਗਰ’ ਵਿਜ਼ਨ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮੋਦੀ ਨੇ ਗਲੋਬਲ ਸਾਊਥ ਲਈ ਭਾਰਤ ਦੇ ‘ਮਹਾਸਾਗਰ’ ਵਿਜ਼ਨ ਦਾ ਕੀਤਾ ਐਲਾਨ

 ਪੋਰਟ ਲੂਈ : ਚੀਨ ਵੱਲੋਂ ਖੇਤਰ ਵਿੱਚ ਆਪਣੇ ਪ੍ਰਭਾਵ ਨੂੰ ਵਧਾਉਣ ਲਈ ਲਾਏ ਜਾ ਰਹੇ ਪੂਰੇ ਜ਼ੋਰ ਦੇ ਪਿਛੋਕੜ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮਾਰਿਸ਼ਸ ਵਿਚ ਗਲੋਬਲ ਸਾਊਥ ਲਈ ਸੁਰੱਖਿਆ ਅਤੇ ਵਿਕਾਸ ਦੇ ਇੱਕ ਸ਼ਾਨਦਾਰ ਦ੍ਰਿਸ਼ਟੀਕੋਣ ਨੂੰ ਜੱਗਜ਼ਾਹਰ ਕੀਤਾ। ਮੋਦੀ ਨੇ ਇਹ ਟਿੱਪਣੀਆਂ ਇਸ ਟਾਪੂ ਮੁਲਕ ਦੀ ਇਸ ਰਾਜਧਾਨੀ ਵਿੱਚ ਭਾਰਤ ਅਤੇ ਮਾਰਿਸ਼ਸ ਵਿਚਕਾਰ ਆਪਣੇ ਮੌਰੀਸ਼ੀਅਨ ਹਮਰੁਤਬਾ ਨਵੀਨਚੰਦਰ ਰਾਮਗੁਲਾਮ ਨਾਲ ਕਈ ਮੁੱਖ ਸਮਝੌਤਿਆਂ ‘ਤੇ ਸਹੀ ਪਾਏ ਜਾਣ ਦੇ ਕਾਰਵਾਈ ਦੇ ਗਵਾਹ ਬਣਨ ਤੋਂ ਬਾਅਦ ਕੀਤੀਆਂ।

ਦੋਵਾਂ ਧਿਰਾਂ ਵਿਚਕਾਰ ਅੱਠ ਸਮਝੌਤੇ ਪੱਕੇ ਕੀਤੇ ਗਏ ਜਿਨ੍ਹਾਂ ਵਿੱਚ ਸਮੁੰਦਰੀ ਸੁਰੱਖਿਆ, ਰਾਸ਼ਟਰੀ ਮੁਦਰਾਵਾਂ ਵਿੱਚ ਵਪਾਰ ਅਤੇ ਸਮਰੱਥਾ ਨਿਰਮਾਣ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਪ੍ਰਦਾਨ ਕੀਤਾ ਗਿਆ।