ਪੈਨਸ਼ਨਰ ਦਿਵਸ ਮੌਕੇ ਪੈਨਸ਼ਨਰਾਂ ਨੂੰ ਕੀਤਾ ਸਨਮਾਨਿਤ

ਪੈਨਸ਼ਨਰ ਦਿਵਸ ਮੌਕੇ ਪੈਨਸ਼ਨਰਾਂ ਨੂੰ ਕੀਤਾ ਸਨਮਾਨਿਤ

ਮਾਨਸਾ : ਪੈਨਸ਼ਨਰਜ਼ ਐਸੋਸੀਏਸਨ ਪੀਐੱਸਪੀਸੀਐੱਲ ਮੰਡਲ ਮਾਨਸਾ ਦੀ ਡਵੀਜ਼ਨ ਕਮੇਟੀ ਵੱਲੋਂ ਕਚਹਿਰੀਆਂ ਸਥਿੱਤ ਪੈਨਸ਼ਨਰਜ਼ ਭਵਨ ਵਿਖੇ ਪੈਨਸ਼ਨ ਦਿਵਸ ਭਗਵਾਨ ਸਿੰਘ ਭਾਟੀਆਂ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਪੈਨਸ਼ਨ ਦਿਵਸ ਦੀ ਮਹਤੱਤਾ ਬਾਰੇ ਜਾਣਕਾਰੀ ਦਿੱਤੀ। ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਧੰਨਵੰਤ ਸਿੰਘ ਭੱਠਲ, ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘ ਸਿੱਧੂ ਤੇ ਸਰਕਲ ਪ੍ਰਧਾਨ ਧੰਨਾ ਸਿੰਘ ਤਿਗੜੀ ਨੇ ਦੱਸਿਆ ਕਿ ਕਿਵੇਂ ਸੁਪਰੀਮ ਕੋਰਟ ਦੇ 1982 ਵਿੱਚ ਆਏ ਇੱਕ ਮਹੱਤਵ ਪੂਰਨ ਫ਼ੈਸਲੇ ਰਾਹੀਂ ਕਿਹਾ ਗਿਆ ਕਿ ਪੈਨਸ਼ਨ ਲੈਣਾ ਮੁਲਾਜ਼ਮਾਂ ਦਾ ਬੁਨਿਆਦੀ ਹੱਕ ਹੈ। ਇਹ ਕੋਈ ਭੀਖ ਨਹੀਂ, ਪਰ ਸਰਕਾਰਾਂ 2004 ਤੋਂ ਪੈਨਸ਼ਨ ਖ਼ਤਮ ਕਰਕੇ ਉਸ ਫ਼ੈਸਲੇ ਦੀਆਂ ਧੱਜੀਆਂ ਉੱਡਾ ਰਹੀਆਂ ਹਨ। ਇਸ ਤੋਂ ਇਲਾਵਾ ਮਨਿੰਦਰ ਸਿੰਘ ਜਵਾਹਰਕੇ ਸਕੱਤਰ ਮੇਜਰ ਸਿੰਘ ਦੂਲੋਵਾਲਾ, ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਜੋਗਾ, ਜਗਰਾਜ ਸਿੰਘ ਰੱਲਾ, ਬਿੱਕਰ ਸਿੰਘ ਮਘਾਣੀਆਂ, ਜਗਮੇਲ ਸਿੰਘ, ਲਖਨ ਲਾਲ, ਕਰਮ ਸਿੰਘ ਜੋਗਾ ਆਦਿ ਬੁਲਾਰਿਆਂ ਨੇ ਅੱਜ ਦੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਹਾਲਾਤਾਂ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਸਭ ਕੁੱਝ ਕਾਰਪੋਰੇਟ ਅਦਾਰਿਆਂ ਨੇ ਸਮੇਟ ਸਰਕਾਰੀ ਅਦਾਰੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਰਾਜਨੀਤਿਕ ਪਾਰਟੀਆਂ ਤਾਂ ਸਿਰਫ਼ ਇੰਨ੍ਹਾਂ ਦੀਆਂ ਮੈਨੇਜ਼ਰ ਹਨ। ਅਸਲੀ ਸਰਕਾਰ ਕਾਰਪੋਰੇਟ ਹਨ। ਇਸ ਤੋਂ ਇਲਾਵਾ 70 ਸਾਲ ਦੀ ਉਮਰ ਪਾਰ ਕਰ ਚੁੱਕੇ ਪੈਨਸ਼ਨਰਾਂ, ਜਿੰਨ੍ਹਾਂ ਵਿੱਚ ਤਿੰਨ ਲੇਡੀਜ਼ ਪੈਨਸ਼ਨਰਜ਼ ਅਤੇ 18 ਮਰਦ ਪੈਨਸ਼ਨਰਜ਼ ਨੂੰ ਮੂਮੈਂਟੋ, ਸ਼ਾਲ ,ਲੋਈ ਅਤੇ ਫੁੱਲਾਂ ਦਾ ਹਾਰ ਪਾਕੇ ਸਨਮਾਨਿਤ ਕੀਤਾ ਗਿਆ।