ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਅੰਡਰ 15 ਤਿਕੋਨੀ ਲੜੀ ਅੱਜ

ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਅੰਡਰ 15 ਤਿਕੋਨੀ ਲੜੀ ਅੱਜ

ਸੁਲਤਾਨਪੁਰ ਲੋਧੀ : ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਅੰਡਰ 15 ਤਿਕੋਣੀ ਲੜੀ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ 24, 25 ਤੇ 26 ਦਸੰਬਰ ਨੂੰ ਹੋਵੇਗੀ, ਜਿਸ ’ਚ ਏਕੇ ਕ੍ਰਿਕਟ ਅਕੈਡਮੀ ਲੁਧਿਆਣਾ, ਮੋਗਾ ਕ੍ਰਿਕਟ ਐਸੋਸੀਏਸ਼ਨ, ਅਕਾਲ ਕ੍ਰਿਕਟ ਅਕੈਡਮੀ ਸੁਲਤਾਨਪੁਰ ਲੋਧੀ ਦੀਆਂ ਟੀਮਾਂ ਵਿੱਚਕਾਰ ਖੇਡੀ ਜਾਵੇਗੀ। ਜਾਣਕਾਰੀ ਦਿੰਦੇ ਹੋਏ ਸੰਚਾਲਕ ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਬੱਚਿਆਂ ਦਾ ਸਰੀਰਕ ਵਿਕਾਸ ਕਰਨ ਲਈ ਇਹ ਅੰਡਰ 15 ਤਿਕੋਣੀ ਲੜੀ ਕਰਵਾਈ ਜਾ ਰਹੀ ਹੈ। ਸ਼ਾਹ ਸੁਲਤਾਨ ਕ੍ਰਿਕਟ ਕਲੱਬ ਤੇ ਅਕਾਲ ਗਰੁੱਪ ਇੰਸਟੀਟਿਊਸ਼ਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਸੁਖਦੇਵ ਸਿੰਘ ਜੱਜ ਚੇਅਰਮੈਨ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਅਤੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਤੇ ਖੇਡਾਂ ’ਚ ਹਿੱਸਾ ਲੈਣ ਲਈ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ। ਟੂਰਨਾਮੈਂਟ ’ਚ ਮੋਗਾ, ਲੁਧਿਆਣਾ, ਸੁਲਤਾਨਪੁਰ ਲੋਧੀ ਦੇ 15 ਸਾਲਾਂ ਤੱਕ ਦੇ ਬੱਚੇ ਕ੍ਰਿਕਟ ਦੇ 25-25 ਓਵਰ ਦੇ ਮੈਚ ਖੇਡਣਗੇ। 26 ਦਸੰਬਰ ਨੂੰ ਇਨਾਮਾਂ ਦੀ ਵੰਡ ਰਣਜੀਤ ਸਿੰਘ ਸੈਣੀ , ਕੁਲਵਿੰਦਰ ਸਿੰਘ ਜੱਜ , ਗੁਰਵਿੰਦਰ ਸਿੰਘ ਵਿਰਕ ,ਹਰਪ੍ਰੀਤ ਸਿੰਘ ਸੰਧੂ ,ਜਤਿੰਦਰ ਸਿੰਘ ਖਾਲਸਾ ਯਸ਼ ਥਿੰਦ ਸ਼ਾਮ 4 ਵਜੇ ਕਰਨਗੇ। ਟੀਮਾਂ ਦੀ ਰਿਹਾਇਸ਼ ਦਾ ਪ੍ਰਬੰਧ ਗੁਰਦੁਆਰਾ ਬੇਰ ਸਾਹਿਬ ਦੀ ਸਰਾਂ ’ਚ ਕੀਤਾ ਗਿਆ ਹੈ। ਬੱਚਿਆਂ ਨੂੰ ਰਿਫਰੈਸ਼ਮੈਂਟ ਤੇ ਗਰਮ ਦੁੱਧ ਦੀ ਸੇਵਾ ਰਣਜੀਤ ਸਿੰਘ ਦੀ ਸੈਣੀ ਵੱਲੋਂ ਕੀਤੀ ਜਾਵੇਗੀ। ਅੰਪਾਇਰਿੰਗ ਕੋਚ ਅਮਰਦੀਪ ਸਿੰਘ ਕਰਨਗੇ। ਇਸ ਮੌਕੇ ਮਾਸਟਰ ਨਰੇਸ਼ ਕੋਹਲੀ, ਕੋਚ ਕਮਲ ਮੋਗਾ, ਕੋਚ ਅਕਸ਼ੈ, ਸ਼ੁਭ ਜੱਜ ,ਪ੍ਰਤੀਕ ਸਿੰਘ ਜੱਜ, ਪਰਗਟ ਸਿੰਘ ਜੱਜ, ਚਿਰਾਗ ਕੋਹਲੀ , ਇਨਰੋਜ ਆਜ਼ਾਦ ,ਜੋਸ਼ ਵਿਰਕ ,ਵਤਨ ਸੈਨੀ ਮੌਜੂਦ ਸਨ।