ਸਕੂਲ ਆਫ਼ ਐਮੀਨੈਂਸ ’ਚ ਕਰਵਾਇਆ ਸਮਾਗਮ, ਅਵੱਲ ਰਹੇ ਬੱਚੇ ਸਨਮਾਨੇ

ਸਕੂਲ ਆਫ਼ ਐਮੀਨੈਂਸ ’ਚ ਕਰਵਾਇਆ ਸਮਾਗਮ, ਅਵੱਲ ਰਹੇ ਬੱਚੇ ਸਨਮਾਨੇ

ਮਾਨਸਾ : ਸਕੂਲ ਆਫ਼ ਐਮੀਨੈਂਸ ਮਾਨਸਾ ਵਿਖੇ ਪ੍ਰਿੰਸੀਪਲ ਡਾ. ਵਿਜੈ ਕੁਮਾਰ ਮਿੱਢਾ (ਪੀਈਐਸ - 1) ਦੀ ਅਗਵਾਈ ਵਿੱਚ ਸਾਇੰਸ, ਗਣਿਤ, ਪੰਜਾਬੀ, ਅੰਗਰੇਜ਼ੀ, ਕਾਮਰਸ, ਰਾਜਨੀਤੀ ਸਾਸ਼ਤਰ, ਇਕਨਾਮਿਕਸ, ਭੂਗੋਲ ਆਦਿ ਵਿਸ਼ਿਆਂ ਨਾਲ ਸੰਬੰਧਿਤ ਮੇਲੇ ਦਾ ਆਯੋਜਨ ਸਕੂਲੀ ਵਿਹੜੇ ਵਿੱਚ ਸਫ਼ਲਤਾ ਪੂਰਵਕ ਕੀਤਾ ਗਿਆ। ਮੇਲੇ ਦੇ ਆਯੋਜਨ ਵਿਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਅਤੇ ਵੱਖ-ਵੱਖ ਵਿਸ਼ਿਆਂ ਦੇ ਵਿਚ ਦਿਲਚਸਪੀ ਦਿਖਾਉਂਦਿਆਂ ਬਹੁਤ ਸਾਰੇ ਮਾਡਲ, ਚਾਰਟ ਤਿਆਰ ਕੀਤੇ। ਵਿਦਿਆਰਥੀਆਂ ਵਿਚ ਮੇਲੇ ਪ੍ਰਤੀ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਿੰਸੀਪਲ ਸਾਹਿਬ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਗਿਆਨ, ਪ੍ਰਤਿਭਾ ਤੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਪੰਜਾਬ ਦੇ ਮਾਲਵੇ ਖੇਤਰ ਦਾ ਮਰਦਾ ਦਾ ਗਿੱਧਾ ਅਤੇ ਸਾਇੰਸ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਕੂਲੀ ਵਰਦੀ ਵਿੱਚ ਤਿਆਰ ਕੀਤੇ ਪ੍ਰਾਜੈਕਟ ਸੈਂਟਰ ਆਫ ਗਰੈਵਟੀ ਖਿੱਚ ਦੇ ਕੇਂਦਰ ਰਹੇ।