ਡਿਪੋਰਟ ਕੀਤੇ 119 ਭਾਰਤੀਆਂ ਨੂੰ ਲੈ ਕੇ ਕੱਲ੍ਹ ਰਾਤ ਅੰਮ੍ਰਿਤਸਰ ਪੁੱਜੇਗਾ ਅਮਰੀਕੀ ਜਹਾਜ਼
- ਰਾਸ਼ਟਰੀ
- 14 Feb,2025

ਅੰਮ੍ਰਿਤਸਰ :ਅਮਰੀਕਾ ਵਲੋਂ ਗੈਰ ਕਾਨੂੰਨੀ ਤੌਰ ’ਤੇ ਆਪਣੇ ਦੇਸ਼ ਵਿਚ ਦਾਖਲ ਹੋਣ ਵਾਲੇ 119 ਭਾਰਤੀਆਂ ਨੂੰ ਡਿਪੋਰਟ ਕਰਨ ਲਈ ਇਕ ਵਿਸ਼ੇਸ਼ ਅਮਰੀਕੀ ਹਵਾਈ ਜਹਾਜ਼ ਕੱਲ੍ਹ 15 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਏਅਰਪੋਰਟ ਵਿਖੇ ਪੁੱਜੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਵਿਚ ਪੰਜਾਬ ਦੇ 67 ਵਿਅਕਤੀਆਂ ਸਮੇਤ ਹਰਿਆਣਾ, ਗੁਜਰਾਤ, ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਲੋਕ ਸ਼ਾਮਿਲ ਹਨ। ਜਾਣਕਾਰੀ ਅਨੁਸਾਰ 16 ਤਰੀਕ ਨੂੰ ਵੀ ਇਕ ਹੋਰ ਅਮਰੀਕੀ ਜਹਾਜ਼ ਦੇ ਡਿਪੋਰਟ ਕੀਤੇ ਵਿਅਕਤੀਆਂ ਨੂੰ ਲੈ ਕੇ ਅੰਮ੍ਰਿਤਸਰ ਪੁੱਜਣ ਦੀ ਸੰਭਾਵਨਾ ਹੈ।
Posted By:

Leave a Reply