ਵਾਈਸ ਆੱਫ਼ ਮਾਨਸਾ ਦੀ ਸਾਲ 2024 ਦੀ ਜਨਰਲ ਬਾਡੀ ਦੀ ਅੰਤਿਮ ਮੀਟਿੰਗ
- ਪੰਜਾਬ
- 16 Dec,2024

ਮਾਨਸਾ – ਵਾਈਸ ਆੱਫ਼ ਮਾਨਸਾ ਦੀ ਸਾਲ 2024 ਦੀ ਜਨਰਲ ਬਾਡੀ ਦੀ ਅੰਤਿਮ ਮੀਟਿੰਗ ਹੋਈ, ਜਿਸ ਵਿੱਚ 50 ਦੇ ਕਰੀਬ ਮੈਂਬਰਾ ਨੇ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਵਿੱਚ ਸੈਕਟਰੀ ਵਿਸ਼ਵਦੀਪ ਬਰਾੜ ਨੇ ਗਰੁੱਪ ਵੱਲੋਂ ਕੀਤੇ ਗਏ ਵੱਖ ਵੱਖ ਕੰਮਾਂ ਦਾ ਵੇਰਵਾ ਦਿੱਤਾ। ਇਸ ਮੌਕੇ ਤੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਵੁਆਇਸ ਆਫ ਮਾਨਸਾ ਨੇ ਬਹੁਤ ਘੱਟ ਸਮੇਂ ਵਿੱਚ ਹੀ ਮਾਨਸਾ ਦੇ ਲੋਕਾਂ ਵਿੱਚ ਮਜ਼ਬੂਤੀ ਨਾਲ ਜਗ੍ਹਾ ਬਣਾਈ ਹੈ। ਉਨ੍ਹਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਜਿਵੇਂ ਸੀਵਰੇਜ ਸਿਸਟਮ, ਅਵਾਰਾ ਪਸ਼ੂ ਅਤੇ ਪਖਾਨੇ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਕੀਤੇ ਐਲਾਨਾਂ ਦੀ ਸਲਾਹ ਦਿੱਤੀ। ਹਰਿੰਦਰ ਮਾਨਸ਼ਾਹੀਆ ਨੇ ਵਾਈਸ ਆੱਫ਼ ਮਾਨਸਾ ਦੇ ਮੈਂਬਰਾਂ ਨੂੰ ਸੰਸਥਾ ਦਾ ਮਜ਼ਬੂਤੀ ਨਾਲ ਸਾਥ ਦੇਣ ਦੀ ਅਪੀਲ ਕੀਤੀ ਅਤੇ ਜਨਤਕ ਭਲਾਈ ਦੇ ਕੰਮਾਂ ਤੇ ਧਿਆਨ ਦੇਣ ਲਈ ਕਿਹਾ। ਸਾਬਕਾ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਕਜੁੱਟ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਡਾ. ਲਖਵਿੰਦਰ ਸਿੰਘ ਮੂਸਾ ਨੇ ਆਪਣੀ ਮਿੰਨੀ ਕਹਾਣੀਆਂ ਦੀ ਕਿਤਾਬ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਬਲਜੀਤ ਸਿੰਘ ਸੂਬਾ ਨੇ 24 ਦਸੰਬਰ ਨੂੰ ਰਿਫਲੈਕਟਰ ਲਗਾਉਣ ਦੀ ਮੁਹਿੰਮ ਦਾ ਐਲਾਨ ਕੀਤਾ। ਇਸ ਸਾਲ ਦੇ ਅੰਤ ਵਿੱਚ 6 ਨਵੇਂ ਮੈਂਬਰਾਂ ਨੂੰ ਸੰਸਥਾ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਉਮੀਦ ਚੈਰੀਟੀ ਦੇ ਮਹੀਨਾਵਾਰ ਫ਼ੰਡ ਇਕੱਤਰਤਾ ਦੀ ਸ਼ੁਰੂਆਤ ਕੀਤੀ ਗਈ।
Posted By:

Leave a Reply