ਭਗਵਾਨ ਸ਼੍ਰੀ ਪਰਸ਼ੂ ਰਾਮ ਦੀ ਜੈਅੰਤੀ ਸਬੰਧੀ ਕੀਤੀਆਂ ਵਿਚਾਰਾਂ
- ਪੰਜਾਬ
- 11 Mar,2025

ਜ਼ੀਰਾ: ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜਯੰਤੀ ਮਨਾਉਣ ਸਬੰਧੀ ਬ੍ਰਾਹਮਣ ਸਭਾ ਜ਼ੀਰਾ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਦਾਸ ਰਾਏ ਸ਼ਰਮਾ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮਿਤੀ 29 ਅਪ੍ਰੈਲ ਨੂੰ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜਯੰਤੀ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜਯੰਤੀ ਸ਼ਿਵਾਲਾ ਮੰਦਰ ਨਜਦੀਕ ਬੱਸ ਸਟੈਂਡ ਜ਼ੀਰਾ ਵਿਖੇ ਮਨਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਰਾਮ ਚਰਿੱਤ ਮਾਨਸ ਦੇ ਸ਼੍ਰੀ ਸੁੰਦਰ ਕਾਂਡ ਜੀ ਦੇ ਪਾਠ ਕੀਤੇ ਜਾਣਗੇ ਅਤੇ ਭੋਗ ਪੈਣ ਉਪਰੰਤ ਭਜਨ ਕੀਰਤਨ ਗਾਇਨ ਕੀਤੇ ਜਾਣਗੇ।
ਇਸ ਉਪਰੰਤ ਆਈਆਂ ਸੰਗਤਾਂ ਲਈ ਲੰਗਰ ਭੰਡਾਰੇ ਅਤੁੱਟ ਵਰਤਾਏ ਜਾਣਗੇ। ਉਨ੍ਹਾਂ ਨੇ ਸ਼ਹਿਰ ਦੇ ਸਮੂਹ ਬ੍ਰਾਹਮਣ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਲ ਹੋਣ ਤਾਂ ਕਿ ਇਸ ਧਾਰਮਿਕ ਪ੍ਰੋਗਰਾਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ। ਇਸ ਮੀਟਿੰਗ ਵਿੱਚ ਗੁਰਦਾਸ ਰਾਏ ਸ਼ਰਮਾ ਸੁਰਿੰਦਰ ਸ਼ਰਮਾ, ਚਰਨਜੀਤ ਸ਼ਰਮਾ, ਬਨਾਰਸੀ ਦਾਸ ਸ਼ਰਮਾ, ਗੁਲਸ਼ਨ ਸ਼ਰਮਾ, ਤਿਲਕ ਰਾਜ, ਰਾਮ ਸ਼ਰਮਾ, ਕਾਲੀ ਸ਼ਰਮਾ, ਬਲਜੀਤ ਸ਼ਰਮਾ, ਮਿੰਟੂ ਸ਼ਰਮਾ, ਕੁਲਵੀਰ ਸ਼ਰਮਾ, ਗੁਲਸ਼ਨ ਜ਼ੀਰਾ, ਵਿਜੇ ਕੁਮਾਰ ਸ਼ਰਮਾ, ਪਵਨ ਸ਼ਰਮਾ, ਟੀਟੂ ਸ਼ਰਮਾ, ਰਾਜਿੰਦਰ ਸ਼ਰਮਾ ਕਾਕਾ, ਜਗਦੀਸ਼ ਸ਼ਰਮਾ, ਜਗਦੀਸ਼ ਲਾਲ, ਵਿਜੇ ਸ਼ਰਮਾ ਸ਼੍ਰੀ ਬਜਰੰਗ ਭਵਨ ਮੰਦਿਰ ਆਦਿ ਹਾਜ਼ਰ ਸਨ।
Posted By:

Leave a Reply