ਕਿਸਾਨਾਂ ਅਤੇ ਆੜ੍ਹਤੀਆਂ ਦੀ ਸਹੂਲਤ ਲਈ ਅਨਾਜ ਮੰਡੀਆਂ ਵਿੱਚ ਸਾਰੀਆਂ ਸਹੂਲਤਾਂ ਉਪਲੱਬਧ ਹੋਣਗੀਆਂ : ਹਰਜੋਤ ਬੈਂਸ
- ਪੰਜਾਬ
- 24 Apr,2025

ਚੰਡੀਗੜ੍ਹ: ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਕਿਸਾਨਾ ਅਤੇ ਆੜ੍ਹਤੀਆਂ ਦੀ ਸਹੂਲਤ ਲਈ ਅਨਾਜ ਮੰਡੀਆਂ ਵਿੱਚ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆ ਹਨ। ਅੱਜ ਅਨੰਦਪੁਰ ਸਾਹਿਬ ਦੀ ਅਗੰਮਪੁਰ ਅਨਾਜ ਮੰਡੀ ਵਿੱਚ 70 ਲੱਖ ਦੀ ਲਾਗਤ ਨਾਲ ਤਿਆਰ ਸ਼ੈਡ ਲੋਕ ਅਰਪਣ ਕੀਤਾ ਹੈ ਅਤੇ ਜਲਦੀ ਹੀ ਕੀਰਤਪੁਰ ਸਾਹਿਬ ਦੀ ਵੱਡੀ ਅਨਾਜ ਮੰਡੀ ਵਿੱਚ 3.50 ਕਰੋੜ ਦੀ ਲਾਗਤ ਨਾਲ ਵੱਡਾ ਸ਼ੈਡ ਤਿਆਰ ਕੀਤਾ ਜਾਵੇਗਾ।
ਅੱਜ ਅਗੰਮਪੁਰ ਅਨਾਜ ਮੰਡੀ ਵਿੱਚ ਕਿਸਾਨਾਂ/ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਨਾਜ ਮੰਡੀ ਅਗੰਮਪੁਰ ਵਿੱਚ ਹੋਰ ਦੁਕਾਨਾਂ ਦੀ ਆਕਸ਼ਨ ਜਲਦੀ ਕਰਵਾਈ ਜਾਵੇਗੀ ਅਤੇ ਇੱਥੇ ਆੜ੍ਹਤੀਆਂ ਦੇ ਸ਼ਾਨਦਾਰ ਦਫਤਰ ਬਣਨਗੇ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਲੱਕੜ ਮੰਡੀ ਦੀ ਬਹੁਤ ਵੱਡੀ ਜਰੂਰਤ ਹੈ ਅਤੇ ਜਲਦੀ ਹੀ ਇਸ ਅਨਾਜ ਮੰਡੀ ਵਿੱਚ ਲੱਕੜ ਮੰਡੀ ਖੋਲੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 2022-23 ਵਿੱਚ ਅਨਾਜ ਮੰਡੀ ਅਗੰਮਪੁਰ ਦਾ ਸ਼ੈਡ ਅਤੇ ਕਿਸਾਨ ਹਵੇਲੀ ਦੇ ਨਵੀਨੀਕਰਨ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਹੁਣ ਦੋਵੇ ਪ੍ਰੋਜੈਕਟ ਮੁਕੰਮਲ ਹੋ ਗਏ ਹਨ।
ਸੈਰ ਸਪਾਟੇ ਦੀਆਂ ਸੰਭਾਵਨਾਵਾਂ ਬਾਰੇ ਸ.ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਾਈਲਡ ਲਾਈਫ ਸੈਚੁਰੀ ਖੋਲਣ ਜਾ ਰਹੇ ਹਾਂ। ਇਹ ਪੰਜਾਬ ਦੀ ਪਹਿਲੀ ਸੈਚੁਰੀ ਖੋਲਣ ਜਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀ ਕੇਂਦਰੀ ਮੰਤਰੀ ਨਾਲ ਹੋਈ ਮੀਟਿੰਗ ਉਪਰੰਤ ਹੁਣ ਬੀਬੀਐਮਬੀ ਵੱਲੋਂ ਵੀ ਇਸ ਇਲਾਕੇ ਵਿਚ ਸੈਰ ਸਪਾਟੇ ਦੀਆਂ ਸੰਭਾਵਨਾਵਾ ਤਲਾਸ਼ ਕੀਤੀਆ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇਲਾਕਾ ਕੁਦਰਤੀ ਤੌਰ ਤੇ ਬਹੁਤ ਸੁੰਦਰ ਹੈ, ਜਿੱਥੇ ਸੈਲਾਨੀਆਂ ਦੀ ਆਮਦ ਵਿਚ ਵਾਧਾ ਹੋਣ ਨਾਲ ਇਲਾਕੇ ਦਾ ਵਪਾਰ ਅਤੇ ਕਾਰੋਬਾਰ ਵੀ ਪ੍ਰਫੁੱਲਿਤ ਹੋਵੇਗਾ।
ਬੈਂਸ ਨੇ ਕਿਹਾ ਕਿ ਕੀਰਤਪੁਰ ਸਾਹਿਬ ਵਿੱਚ ਸ਼ਤਾਬਦੀ ਸਮਾਗਮ ਮਨਾਂਉਣ ਲਈ ਤਿਆਰੀਆਂ ਕਰ ਰਹੇ ਹਾਂ। ਕੀਰਤਪੁਰ ਸਾਹਿਬ ਵਿੱਚ 400 ਕਰੋੜ ਦੀ ਲਾਗਤ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਮੁਕੰਮਲ ਹੋਵੇਗਾ। ਚੰਗਰ ਵਿੱਚ ਲਿਫਟ ਸਿੰਚਾਈ ਯੋਜਨਾ ਤੇ ਦਿਨ ਰਾਤ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੰਦ ਪਏ ਇੰਸਟੀਚਿਊਟ ਵਿੱਚ ਨਰਸਿੰਗ ਕਾਲਜ ਖੋਲ ਕੇ ਨੋਜਵਾਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਕਰਾਂਗੇ। ਇਸ ਮੌਕੇ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸੇਸ਼ ਸਨਮਾਨ ਕੀਤਾ ਗਿਆ।
#FarmersSupport #AgricultureReform #MarketFacilities #PunjabFarmers #HarjotBains #FarmersWelfare #AgricultureSustainabilityPosted By:

Leave a Reply