ਹਰਭਜਨ ਸਿੰਘ ਨੇ ਬਾਰਡਰ-ਗਾਵਸਕਰ ਟਰਾਫੀ ‘ਚ ਮਿਲੀ ਹਾਰ ਤੋਂ ਬਾਅਦ ਦਿੱਤਾ ਵੱਡਾ ਬਿਆਨ

ਹਰਭਜਨ ਸਿੰਘ ਨੇ ਬਾਰਡਰ-ਗਾਵਸਕਰ ਟਰਾਫੀ ‘ਚ ਮਿਲੀ ਹਾਰ ਤੋਂ ਬਾਅਦ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਹਾਲ ਹੀ ‘ਚ ਸਮਾਪਤ ਹੋਈ ਬਾਰਡਰ-ਗਾਵਸਕਰ ਟਰਾਫੀ ਦੌਰਾਨ ਟੀਮ ਦੀ ਚੋਣ ਲਈ ਪ੍ਰਬੰਧਨ ‘ਤੇ ਤਿੱਖਾ ਹਮਲਾ ਕੀਤਾ। ਹਰਭਜਨ ਸਿੰਘ ਨੇ ਸਿਡਨੀ ਟੈਸਟ ‘ਚ ਭਾਰਤੀ ਟੀਮ ਦੇ ਪਲੇਇੰਗ-11 ‘ਤੇ ਸਵਾਲ ਖੜ੍ਹੇ ਕੀਤੇ ਹਨ। ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਬੀਸੀਸੀਆਈ ਨੂੰ ਟੀਮ ਵਿੱਚ ‘ਸੁਪਰਸਟਾਰ ਕਲਚ’ ਨੂੰ ਖਤਮ ਕਰਨ ਦੀ ਬੇਨਤੀ ਕੀਤੀ ਹੈ ਅਤੇ ਕਿਹਾ ਕਿ ਖਿਡਾਰੀਆਂ ਦੀ ਚੋਣ ਪੂਰੀ ਤਰ੍ਹਾਂ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਹੀ ਕੀਤੀ ਜਾਵੇ। ਹਰਭਜਨ ਨੇ ਇਹ ਟਿੱਪਣੀ ਆਸਟਰੇਲੀਆ ਵਿੱਚ ਬਾਰਡਰ ਗਾਵਸਕਰ ਟਰਾਫੀ ਵਿੱਚ ਇੱਕ ਦਹਾਕੇ ਵਿੱਚ ਪਹਿਲੀ ਵਾਰ ਭਾਰਤੀ ਟੀਮ ਦੀ ਹਾਰ ਤੋਂ ਬਾਅਦ ਕੀਤੀ ਹੈ।
ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ‘ਤੇ ਕਿਹਾ, ‘ਟੀਮ ‘ਚ ਸੁਪਰਸਟਾਰ ਕਲਚਰ ਬਣ ਗਿਆ ਹੈ। ਸਾਨੂੰ ਸੁਪਰਸਟਾਰ ਨਹੀਂ ਚਾਹੀਦੇ, ਅਸੀਂ ਚੰਗੇ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਚਾਹੁੰਦੇ ਹਾਂ। ਟੀਮ ਤਾਂ ਹੀ ਤਰੱਕੀ ਕਰੇਗੀ ਜੇਕਰ ਟੀਮ ਵਿੱਚ ਚੰਗੇ ਪ੍ਰਦਰਸ਼ਨ ਕਰਨ ਵਾਲੇ ਹੋਣਗੇ। ਜੋ ਵੀ ਸੁਪਰਸਟਾਰ ਬਣਨਾ ਚਾਹੁੰਦਾ ਹੈ ਉਸਨੂੰ ਘਰ ਰਹਿਣਾ ਚਾਹੀਦਾ ਹੈ ਅਤੇ ਉਥੇ ਕ੍ਰਿਕਟ ਖੇਡਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ, ‘ਇੰਗਲੈਂਡ ਦਾ ਦੌਰਾ ਆਉਣ ਵਾਲਾ ਹੈ। ਹੁਣ ਹਰ ਕੋਈ ਇਸ ਗੱਲ ‘ਤੇ ਚਰਚਾ ਕਰੇਗਾ ਕਿ ਇਸ ‘ਚ ਕੀ ਹੋਵੇਗਾ, ਕੌਣ ਟੀਮ ‘ਚ ਹੋਵੇਗਾ ਅਤੇ ਕੌਣ ਨਹੀਂ। ਮੇਰਾ ਮੰਨਣਾ ਹੈ ਕਿ ਇਹ ਇੱਕ ਸਿੱਧਾ ਮੁੱਦਾ ਹੈ। ਸਿਰਫ਼ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਹੀ ਟੀਮ ਵਿੱਚ ਰਹਿਣਾ ਚਾਹੀਦਾ ਹੈ। ਇੱਥੇ ਬੀਸੀਸੀਆਈ ਅਤੇ ਚੋਣਕਾਰਾਂ ਨੂੰ ਸਖ਼ਤ ਹੋਣਾ ਪਵੇਗਾ। ਟੀਮ ਸੁਪਰਸਟਾਰ ਰਵੱਈਏ ਨਾਲ ਅੱਗੇ ਨਹੀਂ ਵਧ ਸਕਦੀ।