ਮੁਰਸ਼ਿਦਾਬਾਦ ਦੰਗੇ ਗਿਣੀ-ਮਿਥੀ ਯੋਜਨਾ, ਜਿਸ ’ਚ ਭਾਜਪਾ, ਬੀਐੈੱਸਅੇੱਫ ਤੇ ਕੇਂਦਰੀ ਏਜੰਸੀਆਂ ਦੇ ਇਕ ਵਰਗ ਦਾ ਹੱਥ : ਮਮਤਾ
- ਦੇਸ਼
- 16 Apr,2025

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁਰਸ਼ਿਦਾਬਾਦ ਵਿਚ ਹਾਲੀਆ ਹਿੰਸਾ/ਦੰਗਿਆਂ ਨੂੰ ‘ਗਿਣੀ ਮਿਥੀ ਯੋਜਨਾ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਭਾਜਪਾ ਅਤੇ ਬੀਐੱਸਐੱਫ ਤੇ ਕੇਂਦਰੀ ਏਜੰਸੀਆਂ ਦੇ ਇਕ ਵਰਗ ਵੱਲੋਂ ਸਰਹੱਦ ਪਾਰੋਂ ਬੰਗਲਾਦੇਸ਼ ’ਚੋਂ ਕਥਿਤ ਗੈਰਕਾਨੂੰਨੀ ਦਾਖ਼ਲੇ ਦੀ ਇਜਾਜ਼ਤ ਦੇ ਕੇ ਤਣਾਅ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਇਮਾਮਾਂ ਨਾਲ ਰੱਖੀ ਬੈਠਕ ਵਿੱਚ ਬੋਲਦਿਆਂ ਦੋਸ਼ ਲਗਾਇਆ ਕਿ ਗੁਆਂਢੀ ਦੇਸ਼ ਬੰਗਲਾਦੇਸ਼ ਵਿੱਚ ਅਸ਼ਾਂਤ ਤੇ ਅਸਥਿਰ ਮਾਹੌਲ ਦੇ ਬਾਵਜੂਦ ਕੇਂਦਰ ਸਰਕਾਰ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਦਾਖ਼ਲੇ ਦੀ ਇਜਾਜ਼ਤ ਦਿੱਤੀ। ਮਮਤਾ ਨੇ ਦਾਅਵਾ ਕੀਤਾ ਕਿ ਬੀਐਸਐਫ ਅਤੇ ਕੁਝ ਏਜੰਸੀਆਂ ਨੇ ਬੰਗਾਲ ਵਿੱਚ ਅਸ਼ਾਂਤੀ ਪੈਦਾ ਕਰਨ ਵਿੱਚ ਭੂਮਿਕਾ ਨਿਭਾਈ। ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਘਿਨਾਉਣੇ’ ਵਕਫ਼ ਸੋਧ ਐਕਟ ਨੂੰ ਲਾਗੂ ਨਾ ਕਰਨ ਤੇ ਅਮਿਤ ਸ਼ਾਹ ਦੀ ਅਗਵਾਈ ਵਾਲੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਾਬੂ ਵਿੱਚ ਰੱਖਣ ਦੀ ਬੇਨਤੀ ਕੀਤੀ।
#MurshidabadViolence #MamtaBanerjee #BJPAllegations #PlannedRiots #WestBengalPolitics #BSFInvolved #CentralAgencies #PoliticalConspiracy #IndianPoliticsPosted By:

Leave a Reply