ਡਿਜੀਟਲ ਅਰੈਸਟ ਗਰੋਹ: ਸੀਬੀਆਈ ਵੱਲੋਂ 12 ਥਾਵਾਂ ’ਤੇ ਛਾਪੇ ਮਾਰੇ; ਚਾਰ ਗ੍ਰਿਫ਼ਤਾਰ

ਡਿਜੀਟਲ ਅਰੈਸਟ ਗਰੋਹ: ਸੀਬੀਆਈ ਵੱਲੋਂ 12 ਥਾਵਾਂ ’ਤੇ ਛਾਪੇ ਮਾਰੇ; ਚਾਰ ਗ੍ਰਿਫ਼ਤਾਰ

ਨਵੀਂ ਦਿੱਲੀ :ਸੀਬੀਆਈ ਨੇ ਡਿਜੀਟਲ ਅਰੈਸਟ ਦੇ ਨਾਂ ’ਤੇ ਲੋਕਾਂ ਨੂੰ ਠੱਗਣ ਵਾਲੇ ਗਰੋਹਾਂ ਖਿਲਾਫ਼ ਕਾਰਵਾਈ ਕਰਦਿਆਂ 12 ਥਾਵਾਂ ’ਤੇ ਛਾਪੇ ਮਾਰ ਕੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਨੇ ਰਾਜਸਥਾਨ ਸਰਕਾਰ ਦੀ ਅਪੀਲ ’ਤੇ ਦਰਜ ਡਿਜੀਟਲ ਅਰੈਸਟ ਦੇ ਮਾਮਲਿਆਂ ਸਬੰਧੀ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੇ ਮੁੰਬਈ ’ਚ ਛਾਪੇ ਮਾਰ ਕੇ ਦੋਵਾਂ ਥਾਵਾਂ ਤੋਂ ਦੋ-ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ 7.67 ਕਰੋੜ ਰੁਪਏ ਵਸੂਲੇ ਸਨ।

ਅਧਿਕਾਰੀਆਂ ਮੁਤਾਬਕ ਸਾਈਬਰ ਅਪਰਾਧੀਆਂ ਨੇ ਖ਼ੁਦ ਨੂੰ ਵੱਖ-ਵੱਖ ਕਾਨੂੰਨੀ ਏਜੰਸੀਆਂ ਦਾ ਅਧਿਕਾਰੀ ਦੱਸ ਕੇ ਪੀੜਤਾਂ ਨੂੰ ‘ਡਿਜੀਟਲ ਅਰੈਸਟ’ ਵਿੱਚ ਰੱਖਿਆ।

#CBI #DigitalArrestGang #CyberCrime #FraudArrest #CBIRaid #OnlineFraud #CyberSecurity #ScamAlert #DigitalFraud #LawEnforcement