ਐੱਨਆਰਆਈ ਨੇ ਖਿਡਾਰੀਆਂ ਨੂੰ ਦਿੱਤਾ ਜਿਮ ਦਾ ਸਾਮਾਨ
- ਪੰਜਾਬ
- 27 Dec,2024

ਮਾਹਿਲਪੁਰ : ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਖੇ ਫੁੱਟਬਾਲ ਅਕੈਡਮੀ ਅੰਡਰ-14,17 ਅਤੇ 19 ਸਾਲ ਚੱਲ ਰਹੀ ਹੈ। ਇਨ੍ਹਾਂ ਬੱਚਿਆਂ ਲਈ ਇਲਾਕੇ ਦੇ ਐੱਨਆਰਆਈਜ ਭਰਾਵਾਂ ਨੇ 6 ਲੱਖ ਰੁਪਏ ਦੀ ਰਾਸ਼ੀ ਨਾਲ ਖਿਡਾਰੀਆਂ ਨੂੰ ਜਿੰਮ ਦਾ ਸਮਾਨ ਬਣਾ ਕੇ ਦਿੱਤਾ। ਇਸ ਦੇ ਸਬੰਧ ਵਿਚ ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਖੇ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਐੱਨਆਰਆਈ ਭਰਾਵਾਂ ਵੱਲੋਂ ਖਿਡਾਰੀਆਂ ਲਈ ਬਣਾਏ ਗਏ ਜਿੰਮ ਦਾ ਉਦਘਾਟਨ ਮੈਡਮ ਮਨਜੀਤ ਕੌਰ ਰਿਟਾ. ਹੈਡ ਟੀਚਰ ਸਰਦਾਰਨੀ ਖੁਸਵੰਤ ਕੌਰ ਮਿਨਹਾਸ, ਮੈਡਮ ਸੁਰਿੰਦਰ ਕੌਰ ਮਿਨਹਾਸ ਨੇ ਸਾਂਝੇ ਤੌਰ ’ਤੇ ਕੀਤਾ ਜਦ ਕਿ ਸਮਾਗਮ ਦੀ ਪ੍ਰਧਾਨਗੀ ਮੈਨੇਜਰ ਰਿਟਾ. ਪ੍ਰਿੰਸੀਪਲ ਅਜੀਤ ਸਿੰਘ, ਸੈਕਟਰੀ ਕੁਲਵੰਤ ਸਿੰਘ ਜੰਗੀ, ਪ੍ਰਧਾਨ ਗੁਰਬਚਨ ਸਿੰਘ ਮਿਨਹਾਸ, ਜਗਜੀਤ ਸਿੰਘ ਕਾਕਾ, ਸਰਪੰਚ ਜਸਪਾਲ ਸਿੰਘ, ਲੱਖਾ ਸਿੰਘ ਪਾਲਦੀ, ਕੁਲਦੀਪ ਸਿੰਘ ਮਿਨਹਾਸ, ਲੱਕੀ ਅਜਨੋਹਾ, ਜੌਲੀ ਪਰਮਾਰ, ਕੋਮਲ ਸਿੰਘ, ਪੰਚ ਭਗਵਾਨ ਸਿੰਘ, ਦਿਲਬਾਗ ਬੰਗਾ, ਇੰਦਰਜੀਤ ਸਿੰਘ ਅਜਨੋਹਾ, ਪਿ੍ਰੰ. ਸ਼ਿਵ ਕੁਮਾਰ, ਸਰਬਜੀਤ ਸਿੰਘ ਮੰਜ਼, ਸੱਤਪਾਲ ਬੰਗਾ, ਬਲਵੀਰ ਸਿੰਘ ਬਿੱਲਾ ਖੜੌਦੀ, ਜੋਤੀ ਢਾਂਡਾ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਪਾਲਦੀ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੈਨੇਜਰ ਰਿਟਾ.ਪ੍ਰਿੰਸੀਪਲ ਅਜੀਤ ਸਿੰਘ, ਪ੍ਰਿੰਸੀਪਲ. ਸ਼ਿਵ ਕੁਮਾਰ,ਸਰਬਜੀਤ ਸਿੰਘ ਮੰਜ਼ ਨੇ ਕਿਹਾ ਕਿ ਕੋਚ ਅਮਨਦੀਪ ਸਿੰਘ ਬਿੱਲਾ ਦੀ ਅਣਥੱਕ ਮਿਹਨਤ ਸਦਕਾ ਰਵਿੰਦਰ ਸਿੰਘ ਪਰਮਾਰ ਅਸਟ੍ਰੇਲੀਆਂ ( ਪਰਮਾਰ ਗਰੁੱਪ ਅਸਟਰੇਲੀਆਂ) ਅਤੇ ਹੋਰ ਦਾਨੀ ਸੱਜਣਾਂ ਵਲੋਂ 6 ਲੱਖ ਰੁਪਏ ਜਿੰਮ ਬਣਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਮੌਕੇ ਮਾ. ਰਾਜੀਵ ਕੁਮਾਰ ਸਪੋਰਟਸ ਇੰਚਾਰਜ, ਮਾ. ਦਿਲਬਾਗ ਸੰਧੂ, ਮਾ. ਬਿ੍ਜਮਣੀ ਮਹੇਸ਼, ਮਾ. ਮੁਕੇਸ਼ ਕੁਮਾਰ, ਇੰਦਰਪਾਲ ਸਿੰਘ ਡੀ.ਐਮ. ਕੰਪਿਊਟਰ ਸਾਇੰਸ ਹੁਸ਼ਿਆਰਪੁਰ ਅਤੇ ਮੈਨੇਜਿੰਗ ਕਮੇਟੀ ਦੇ ਸਮੂਹ ਮੈਂਬਰ, ਸਕੂਲ ਸਟਾਫ, ਵਿਦਿਆਰਥੀ ਅਤੇ ਭਾਰੀ ਗਿਣਤੀ ’ਚ ਇਲਾਕੇ ਦੇ ਖੇਡ ਪ੍ਰੇਮੀ ਹਾਜਰ ਸਨ।
Posted By:

Leave a Reply