ਸੁਰਜੀਤ ਸਿੰਘ ਕਾਲੀਆ ਦੀ ਯਾਤਰਾ ਪੁਸਤਕ ਲੋਕ ਅਰਪਣ

ਸੁਰਜੀਤ ਸਿੰਘ ਕਾਲੀਆ ਦੀ ਯਾਤਰਾ ਪੁਸਤਕ ਲੋਕ ਅਰਪਣ

ਸੰਗਰੂਰ : ਵੀਰਵਾਰ ਨੂੰ ਇੱਥੇ ਇੱਕ ਸਮਾਗਮ ਦੌਰਾਨ ਨਗਰ ਕੌਂਸਲ ਸੰਗਰੂਰ ਦੇ ਸਾਬਕਾ ਕਾਰਜ ਸਾਧਕ ਅਫਸਰ ਸੁਰਜੀਤ ਸਿੰਘ ਕਾਲੀਆ ਦੀ ਪੁਸਤਕ ‘ਸ੍ਰੀ ਹਜੂਰ ਸਾਹਿਬ ਦੀ ਯਾਤਰਾ’ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਨਵਰੀਤ ਸਿੰਘ ਵਿਰਕ ਪੁਲਿਸ ਕਪਤਾਨ ਸੰਗਰੂਰ ਨੇ ਕਿਹਾ ਕਿ ਅਜਿਹੀਆਂ ਪੁਸਤਕਾਂ ਰਾਹੀਂ ਸਾਨੂੰ ਆਪਣੇ ਇਤਿਹਾਸ ਦਾ ਪਤਾ ਲੱਗਦਾ ਹੈ ਅਤੇ ਯਾਤਰਾ ਪੁਸਤਕ ਪਾਠਕ ਲਈ ਲਾਹੇਬੰਦ ਰਹਿੰਦੀ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਇਹ ਪੁਸਤਕ ਯਾਤਰਾ ਸਬੰਧੀ ਰੌਚਕਤਾ ਪੇਸ਼ ਕਰਦੀ ਹੈ। ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਨਾਮਵਰ ਲੇਖਕ ਮੋਹਨ ਸ਼ਰਮਾ, ਸੁਖਵਿੰਦਰ ਸਿੰਘ, ਡਾ. ਨਰਵਿੰਦਰ ਕੌਂਸਲ ਪ੍ਰਧਾਨ ਸੀਨੀਅਰ ਸਿਟੀਜਨ ਭਲਾਈ ਸੰਸਥਾ, ਬਲਦੇਵ ਸਿੰਘ ਗੋਸਲ ਪ੍ਰਧਾਨ ਬਿਰਧ ਆਸ਼ਰਮ ਬਡਰੁੱਖਾਂ, ਡਾ. ਇਕਬਾਲ ਸਿੰਘ ਸਕਰੌਦੀ, ਡਾ. ਹਰਪ੍ਰੀਤ ਕੌਰ, ਪ੍ਰਿੰ. ਜੋਤੀ ਗੁਪਤਾ, ਸਤਦੇਵ ਸ਼ਰਮਾ, ਬਲਵੀਰ ਸਿੰਘ, ਕਰਮ ਸਿੰਘ ਜ਼ਖ਼ਮੀ ਪ੍ਰਧਾਨ ਮਾਲਵਾ ਲਿਖਾਰੀ ਸਭਾ, ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ, ਕਾਮਰੇਡ ਚਮਕੌਰ ਸਿੰਘ, ਜਗਜੀਤਇੰਦਰ ਸਿੰਘ, ਰਵਿੰਦਰ ਸਿੰਘ ਗੁੱਡੂ, ਬਲਵੰਤ ਸਿੰਘ ਜੋਗਾ, ਹਰਜੀਤ ਸਿੰਘ ਢੀਂਗਰਾ, ਮਦਨ ਗੋਪਾਲ ਸਿੰਗਲਾ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਡਾ. ਸੁਖਵਿੰਦਰ ਸਿੰਘ, ਮਹਿੰਦਰਪਾਲ ਸਿੰਘ ਪਾਹਵਾ ਐਡਵੋਕੇਟ ਅਤੇ ਹੋਰਨਾਂ ਨੇ ਇਸ ਪੁਸਤਕ ਨੂੰ ਪਾਠਕਾਂ ਵਾਸਤੇ ਲਾਹੇਵੰਦ ਦੱਸਦਿਆਂ ਸੁਰਜੀਤ ਸਿੰਘ ਕਾਲੀਆ ਨੂੰ ਅਗਲਾ ਸਫਰਨਾਮਾ ਲਿਖਣ ਦਾ ਸੱਦਾ ਦਿੱਤਾ।