ਓਮ ਪ੍ਰਕਾਂਸ ਬਾਂਸਲ ਸਕੂਲ ‘ਚ ਉਭਰਦੇ ਨਿਸ਼ਾਨੇਬਾਜ਼ ਲਈ ਪ੍ਰੋਗਰਾਮ ਕਰਵਾਇਆ

ਓਮ ਪ੍ਰਕਾਂਸ ਬਾਂਸਲ ਸਕੂਲ ‘ਚ ਉਭਰਦੇ ਨਿਸ਼ਾਨੇਬਾਜ਼ ਲਈ ਪ੍ਰੋਗਰਾਮ ਕਰਵਾਇਆ

ਮੰਡੀ ਗੋਬਿੰਦਗੜ੍ਹ : ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ, ਮੰਡੀ ਗੋਬਿੰਦਗੜ੍ਹ ਵਿਖੇ ਉਭਰਦੇ ਨਿਸ਼ਾਨੇਬਾਜ਼ਾਂ ਲਈ ‘ਐਥਲੀਟਾਂ ਦੀ ਮਾਨਸਿਕਤਾ’ ਵਿਸ਼ੇ ’ਤੇ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਭਾਰਤੀ ਸ਼ੂਟਿੰਗ ਟੀਮ ਦੇ ਪ੍ਰਸਿੱਧ ਕੋਚ ਅੰਕੁਸ਼ ਭਾਰਦਵਾਜ ਦਾ ਸਵਾਗਤ ਕੀਤਾ। ਉਸ ਨੇ ਸਕੂਲ ਵਿਚ ਆਪਣੀ ਫ਼ੇਰੀ ਦੌਰਾਨ ਉਭਰਦੇ ਨਿਸ਼ਾਨੇਬਾਜ਼ਾਂ ਲਈ ‘ਐਥਲੀਟਾਂ ਦੀ ਮਾਨਸਿਕਤਾ’ ਵਿਸ਼ੇ ’ਤੇ ਪ੍ਰੇਰਣਾਦਾਇਕ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ।

ਉਸ ਨੇ ਕਿਹਾ ਕਿ ਇੱਕ ਮਜ਼ਬੂਤ ਅਤੇ ਕੇਂਦ੍ਰਿਤ ਮਾਨਸਿਕਤਾ ਹੀ ਸਫਲ ਐਥਲੀਟਾਂ ਨੂੰ ਦੂਜਿਆਂ ਤੋਂ ਵੱਖਰਾ ਕਰਦੀ ਹੈ ਅਤੇ ਸਹੀ ਮਾਨਸਿਕਤਾ ਨਾਲ ਕਿਸੇ ਵੀ ਰੁਕਾਵਟ ਨੂੰ ਦੂਰ ਕਰਕੇ ਜਿਤ ਪ੍ਰਾਪਤ ਕੀਤੀ ਜਾ ਸਕਦੀ ਹੈ। ਭਾਗੀਦਾਰਾਂ ਨੂੰ ਅਨੁਸ਼ਾਸਨ ਅਤੇ ਲਗਨ ਸਿਖਾਉਣ ਲਈ ਉਨ੍ਹਾਂ ਨੂੰ 30 ਦਿਨਾਂ ਲਈ ਇੱਕ ਬੁਰੀ ਆਦਤ ਛੱਡਣ ਦੀ ਚੁਣੌਤੀ ਵੀ ਦਿੱਤੀ। ਇਸ ਮੌਕੇ ਸਕੂਲ ਨੇ ਆਪਣੇ ਰਾਸ਼ਟਰੀ ਤਗਮਾ ਜੇਤੂ ਨਿਸ਼ਾਨੇਬਾਜ਼ ਉਦੈਰਾਜ ਸਿੰਘ ਔਜਲਾ (12ਵੀਂ ਜਮਾਤ) ਅਤੇ ਖੁਸ਼ੀ ਖੁੱਲਰ (8ਵੀਂ ਜਮਾਤ) ਦੀਆਂ ਪ੍ਰਾਪਤੀਆਂ ਦਾ ਜਸ਼ਨ ਵੀ ਮਨਾਇਆ। ਅੰਕੁਸ਼ ਭਾਰਦਵਾਜ ਨੇ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ।

ਉਸ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਸੇਧ ਲੈਣ ਦੀ ਅਪੀਲ ਕੀਤੀ। ਸਕੂਲ ਪ੍ਰਿੰਸੀਪਲ ਸੰਗੀਤਾ ਸਰਮਾ ਨੇ ਕਿਹਾ ਕਿ ਇੱਕ ਚੰਗਾ ਕੋਚ ਖੇਡ ਬਦਲ ਸਕਦਾ ਹੈ ਪਰ ਇੱਕ ਮਹਾਨ ਕੋਚ ਜ਼ਿੰਦਗੀ ਬਦਲ ਸਕਦਾ ਹੈ। ਉਸ ਨੇ ਸ਼ੂਟਿੰਗ ਟੀਮ ਦੇ ਮਸ਼ਹੂਰ ਕੋਚ ਅੰਕੁਸ਼ ਭਾਰਦਵਾਜ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਵਿਦਿਆਰਥੀਆਂ ਅਤੇ ਸਟਾਫ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਉਨ੍ਹਾਂ ਦੇ ਪ੍ਰੇਰਨਾਦਾਇਕ ਸ਼ਬਦਾਂ ਅਤੇ ਮਾਰਗਦਰਸ਼ਨ ਵਿਦਿਆਰਥੀਆਂ ਨੂੰ ਨਵੀ ਸਕਤੀ ਦਵੇਗਾ ਜਿਸ ਨਾਲ ਉਹ ਹੋਰ ਪ੍ਰਾਪਤੀਆਂ ਹਾਸਲ ਕਰਨਗੇ।