ਰਿਟਾਇਰਡ ਮਿਊਂਸੀਪਲ ਇੰਪਲਾਈਜ਼ ਯੂਨੀਅਨ ਨੇ ਕੀਤੀ ਮੇਅਰ ਨਾਲ ਮੁਲਾਕਾਤ

ਰਿਟਾਇਰਡ ਮਿਊਂਸੀਪਲ ਇੰਪਲਾਈਜ਼ ਯੂਨੀਅਨ ਨੇ ਕੀਤੀ ਮੇਅਰ ਨਾਲ ਮੁਲਾਕਾਤ

 ਬਠਿੰਡਾ : ਰਿਟਾਇਰਡ ਮਿਊਂਸੀਪਲ ਇੰਪਲਾਈਜ਼ ਯੂਨੀਅਨ, ਨਗਰ ਨਿਗਮ ਬਠਿੰਡਾ ਨੇ ਅੱਜ ਮੇਅਰ ਪਦਮਜੀਤ ਸਿੰਘ ਮਹਿਤਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਸਰਪ੍ਰਸਤ ਰਣਜੀਤ ਸਿੰਘ, ਪ੍ਰਧਾਨ ਸੁਰਜਨ ਰਾਮ, ਪੰਜਾਬ ਪ੍ਰਧਾਨ ਭੋਲਾ ਸਿੰਘ, ਪੰਜਾਬ ਮੀਤ ਪ੍ਰਧਾਨ ਰਵਿੰਦਰ ਸਿੰਘ ਚੀਮਾ, ਚੇਅਰਮੈਨ ਹਰਬੰਸ ਲਾਲ, ਜਨਰਲ ਸਕੱਤਰ ਰਾਮ ਮੂਰਤੀ, ਮੀਤ ਪ੍ਰਧਾਨ ਸੁਖਦੇਵ ਸਿੰਘ ਮਾਹੀਨੰਗਲ, ਸਹਾਇਕ ਸਕੱਤਰ ਰਵਿੰਦਰ ਕੁਮਾਰ ਰਵੀ, ਕਾਰਜਕਾਰੀ ਮੈਂਬਰ ਸ਼ਿੰਦਰਪਾਲ ਸਿੰਘ, ਅਮਰਜੀਤ ਸਿੰਘ ਜੱਸੀ, ਸੁਰੇਸ਼ ਕੁਮਾਰ, ਜਗਤਾਰ ਸਿੰਘ ਟਿਵਾਣਾ, ਪਿਆਰਾ ਲਾਲ, ਜਸਪਾਲ ਮਾਨਖੇੜਾ, ਰਣਬੀਰ ਰਾਣਾ ਅਤੇ ਅਸ਼ੋਕ ਪ੍ਰਧਾਨ ਮੌਜੂਦ ਸਨ। 

ਇਸ ਦੌਰਾਨ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਪਹਿਲੀ ਵਾਰ ਬਠਿੰਡਾ ਨੂੰ ਨੌਜਵਾਨ ਮੇਅਰ ਮਿਲਿਆ ਹੈ, ਜੋ ਪੂਰੇ ਜੋਸ਼ ਨਾਲ ਬਠਿੰਡਾ ਦੇ ਸੁਧਾਰ ਲਈ ਸੜਕਾਂ ਤੇ ਉਤਰ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਗਾਮੀ ਸਮੇਂ ਵਿਚ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿਚ ਬਠਿੰਡਾ ਦਾ ਇਤਿਹਾਸਿਕ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਵਿਕਾਸ ਲਈ ਰਿਟਾਇਰਡ ਮਿਉਂਸੀਪਲ ਇੰਪਲਾਈਜ਼ ਯੂਨੀਅਨ, ਨਗਰ ਨਿਗਮ ਬਠਿੰਡਾ ਵੱਲੋਂ ਮੇਅਰ ਸਾਹਿਬ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।