ਸੁਨੀਲ ਕੌਸ਼ਲ ਉਰਫ ਲਾਡੀ ਰਾਣਾ ਬਣੇ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ
- ਪੰਜਾਬ
- 14 Jan,2025

ਬਲਾਚੌਰ : ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਲਈ ਰਿਟਰਨਿੰਗ ਅਫ਼ਸਰ ਕਮ ਐੱਸਡੀਐਮ ਰਵਿੰਦਰ ਕੁਮਾਰ ਬਾਂਸਲ ਦੀ ਅਗਵਾਈ ਹੇਠ ਚੋਣ ਮੀਟਿੰਗ ਹੋਈ। ਜਿਸ ਵਿਚ ਬਲਾਚੌਰ ਵਿਧਾਇਕਾ ਸੰਤੋਸ਼ ਕਟਾਰੀਆ ਨੇ ਸ਼ਿਰਕਤ ਕੀਤੀ। ਇਸ ਮੌਕੇ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਵੱਜੋਂ ਸਰਬਸੰਮਤੀ ਨਾਲ ਵਾਰਡ ਨੰਬਰ ਚਾਰ ਤੋਂ ਜਿੱਤਣ ਵਾਲੇ ਕੌਂਸਲਰ ਸੁਨੀਲ ਕੌਸ਼ਲ (ਲਾਡੀ ਰਾਣਾ) ਨੂੰ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਵਾਰਡ ਨੰਬਰ 7 ਤੋਂ ਕੌਂਸਲਰ ਕੁਸੁਮ ਕੌਸ਼ਲ ਨੇ ਪ੍ਰਧਾਨ ਦੇ ਅਹੁਦੇ ਲਈ ਸੁਨੀਲ ਕੌਸ਼ਲ ਦਾ ਨਾਮ ਪੇਸ਼ ਕੀਤਾ। ਵਾਰਡ ਨੰਬਰ 9 ਤੋਂ ਕੌਂਸਲਰ ਸ਼ਿੰਦੋ ਨੇ ਸਮਰਥਨ ਕੀਤਾ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਵਾਰਡ ਨੰਬਰ 13 ਤੋਂ ਹਰਵਿੰਦਰ ਕੌਰ ਸਿਆਣ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਵਾਰਡ ਨੰ. 11 ਤੋਂ ਕੌਂਸਲਰ ਨਿਰਮਲਾ ਦੇਵੀ ਨੇ ਨਾਮ ਪੇਸ਼ ਕੀਤਾ ਅਤੇ ਕੌਂਸਲਰ ਅਜੇ ਕੁਮਾਰ ਨੇ ਉਨ੍ਹਾਂ ਦੇ ਨਾਮ ਦਾ ਸਮਰਥਨ ਕੀਤਾ। ਉਪ ਪ੍ਰਧਾਨ ਦੀ ਚੋਣ ਲਈ ਵਾਰਡ ਨੰਬਰ 2 ਤੋਂ ਕੌਂਸਲਰ ਰਣਜੀਤ ਸਿੰਘ ਚੁਣੇ ਗਏ। ਵਾਰਡ ਨੰ. 1 ਤੋਂ ਕੌਂਸਲਰ ਰੂਪਾ ਰਾਣੀ ਨੇ ਰਣਜੀਤ ਸਿੰਘ ਅਤੇ ਵਾਰਡ ਨੰ. 5 ਤੋਂ ਕੌਂਸਲਰ ਹਨੀ ਡੱਬ ਨੇ ਨਾਮ ਦਾ ਸਮਰਥਨ ਕੀਤਾ। ਵੋਟਿੰਗ ਦੌਰਾਨ 11 ਕੌਂਸਲਰਾਂ ਨੇ ਰਣਜੀਤ ਸਿੰਘ ਦੇ ਹੱਕ ਵਿਚ ਵੋਟ ਪਾਈ ਅਤੇ ਚਾਰ ਕੌਂਸਲਰਾਂ ਨੇ ਉਨ੍ਹਾਂ ਦੇ ਵਿਰੋਧ 'ਚ ਵੋਟ ਪਾਈ। ਜਿਸ ਤੋਂ ਬਾਅਦ ਰਣਜੀਤ ਸਿੰਘ ਨੂੰ ਨਗਰ ਕੌਂਸਲ ਬਲਾਚੌਰ ਦਾ ਉਪ ਪ੍ਰਧਾਨ ਚੁਣਿਆ ਗਿਆ। ਜਦੋਂ ਵਿਰੋਧੀ ਕੌਂਸਲਰਾਂ ਨੂੰ ਪ੍ਰਧਾਨਗੀ ਅਤੇ ਉਪ ਪ੍ਰਧਾਨਗੀ ਦੇ ਸਰਬਸੰਮਤੀ ਨਾਲ ਲਏ ਗਏ ਫੈਸਲੇ ਬਾਰੇ ਜਾਣੂ ਕਰਵਾਇਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਅਤੇ ਇਲਾਕੇ ਦੇ ਵਿਧਾਇਕਾ ਸੰਤੋਸ਼ ਕਟਾਰੀਆ ਦੇ ਭਰੋਸੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਆਪਣੇ ਵਾਰਡਾਂ ਦੇ ਵਿਕਾਸ ਲਈ। ਉਨ੍ਹਾਂ ਨੇ ਇਸ ਚੋਣ ਵਿਚ ਆਪਣੀ ਸਰਬਸੰਮਤੀ ਦਾ ਪ੍ਰਗਟਾਵਾ ਕੀਤਾ ਹੈ। ਇਸ ਚੋਣ ਦੌਰਾਨ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਐੱਸਐੱਚਓ ਸਤਨਾਮ ਸਿੰਘ ਅਤੇ ਪੁਲਿਸ ਥਾਣਾ ਸਦਰ ਬਲਾਚੌਰ ਦੀ ਐੱਸਐੱਚਓ ਰਾਜਪਰਵਿੰਦਰ ਕੌਰ ਨੇ ਆਪਣੇ ਸਾਥੀ ਸਟਾਫ ਦੇ ਨਾਲ ਵੱਡੀ ਗਿਣਤੀ ਵਿਚ ਡਿਊਟੀ ’ਤੇ ਰਹੇ। ਤਾਂ ਜੋ ਚੋਣਾਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ। ਕੁੱਲ ਮਿਲਾ ਕੇ ਸਮੁੱਚੀ ਚੋਣ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਇਸ ਦੌਰਾਨ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਦੀ ਗੈਰਹਾਜ਼ਰੀ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਗਈ। ਇਸ ਚੋਣ ਉਪਰੰਤ ਲਾਡੀ ਰਾਣਾ, ਹਰਵਿੰਦਰ ਕੌਰ ਸਿਆਣ ਅਤੇ ਰਣਜੀਤ ਸਿੰਘ ਨੇ ਜਿੱਤ ਦੀ ਖੁਸ਼ੀ ਵਿਚ ਬਲਾਚੌਰ ਹਲਕੇ ਵਿਚ ਸਮਰਥਕਾਂ ਸਮੇਤ ਵਿਸ਼ਾਲ ਯਾਤਰਾ ਕੱਢੀ ਗਈ। ਇਸ ਮੌਕੇ ਲਾਡੀ ਰਾਣਾ ਅਤੇ ਹੋਰਨਾਂ ਅਹੁਦੇਦਾਰਾਂ ਅਤੇ ਕੌਂਸਲਰਾਂ ਸਮੇਤ ਵਿਧਾਇਕਾ ਸੰਤੋਸ਼ ਕਟਾਰੀਆ, ਅਸ਼ੋਕ ਕਟਾਰੀਆ, ਕਰਨਵੀਰ ਕਟਾਰੀਆ, ਰਣਵੀਰ ਸਿੰਘ, ਰਾਮਾ ਧੀਮਾਨ, ਚੰਦਰ ਮੋਹਨ ਸ਼ਰਮਾ, ਸਾਰਸ ਜੈਨ, ਰਾਜਾ, ਹੈਪੀ, ਹਨੀ ਚੌਧਰੀ, ਸੋਹਣ ਸਿੰਘ, ਪਰਮਜੀਤ ਖਾਲਸਾ, ਸੰਤੋਖ ਸਿੰਘ ਸ਼ਿਵਾਲਿਕ, ਮੰਗਾ ਰਾਣਾ, ਰਾਣਾ ਧਰੁਵ ਸਿੰਘ ਸ਼ਾਮਲ ਹਨ। ਇਸ ਮੌਕੇ ਨਗਰ ਕੌਂਸਲ ਬਲਾਚੌਰ ਦੇ ਕੌਂਸਲਰ ਬਲਵੀਰ ਸਿੰਘ, ਪੁਸ਼ਪ ਰਾਣਾ, ਈਓ ਬਲਾਚੌਰ ਸਿਮਰਨ ਸਿੰਘ ਢੀਂਡਸਾ ਆਦਿ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਅਤੇ ਨੇੜਲੇ ਪਿੰਡਾਂ ਦੇ ਲੋਕ ਮੌਜੂਦ ਸਨ।
Posted By:

Leave a Reply