ਸਾਵਰਕਰ ਬਾਰੇ ‘ਗੈਰ-ਜ਼ਿੰਮੇਵਾਰਾਨਾ’ ਟਿੱਪਣੀਆਂ ਲਈ Supreme Court ਵੱਲੋਂ ਰਾਹੁਲ ਗਾਂਧੀ ਦੀ ਖਿਚਾਈ
- ਰਾਸ਼ਟਰੀ
- 25 Apr,2025

ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਮਨਮੋਹਨ (Justices Dipankar Datta and Manmohan) ਦੇ ਬੈਂਚ ਨੇ ਕਿਹਾ, “ਸਾਨੂੰ ਆਪਣੇ ਆਜ਼ਾਦੀ ਘੁਲਾਟੀਆਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।” ਬੈਂਚ ਨੇ ਗਾਂਧੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ (senior advocate Abhishek Singhvi) ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ ਚੇਤੇ ਹੈ ਕਿ ਮਹਾਤਮਾ ਗਾਂਧੀ ਨੇ ਵੀ ਅੰਗਰੇਜ਼ਾਂ ਨਾਲ ਆਪਣੀ ਖ਼ਤੋ-ਕਿਤਾਬਤ ਦੌਰਾਨ ਖ਼ੁਦ ਲਈ ‘ਤੁਹਾਡਾ ਵਫ਼ਾਦਾਰ ਸੇਵਕ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ।
ਜਦੋਂ ਸਿੰਘਵੀ ਨੇ ਦਲੀਲ ਦਿੱਤੀ ਕਿ ਗਾਂਧੀ ਵਿਰੁੱਧ ਦੁਸ਼ਮਣੀ ਅਤੇ ਜਨਤਕ ਸ਼ਰਾਰਤ ਨੂੰ ਹੁਲਾਰਾ ਦੇਣ ਦੇ ਦੋਸ਼ ਨਹੀਂ ਸਨ, ਤਾਂ ਬੈਂਚ ਨੇ ਟਿੱਪਣੀ ਕੀਤੀ, “ਤੁਸੀਂ ਬਹੁਤ ਆਗਿਆਕਾਰੀ ਹੋ.. ਕੀ ਤੁਹਾਡੇ ਮੁਵੱਕਿਲ ਨੂੰ ਪਤਾ ਹੈ ਕਿ ਮਹਾਤਮਾ ਗਾਂਧੀ ਨੇ ਵੀ ਵਾਇਸਰਾਏ ਨੂੰ ਸੰਬੋਧਨ ਕਰਦੇ ਸਮੇਂ ‘ਤੁਹਾਡਾ ਵਫ਼ਾਦਾਰ ਸੇਵਕ’ ਵਰਤਿਆ ਸੀ? ਕੀ ਮਹਾਤਮਾ ਗਾਂਧੀ ਨੂੰ ਸਿਰਫ਼ ਇਸ ਲਈ ‘ਅੰਗਰੇਜ਼ਾਂ ਦਾ ਸੇਵਕ’ ਕਿਹਾ ਜਾ ਸਕਦਾ ਹੈ…। ਮੈਂ ਦੇਖਿਆ ਹੈ ਕਿ ਉਨ੍ਹਾਂ ਦਿਨਾਂ ਵਿੱਚ ਕਲਕੱਤਾ ਹਾਈ ਕੋਰਟ ਦੇ ਜੱਜ ਤੱਕ ਵੀ ਚੀਫ਼ ਜਸਟਿਸ ਨੂੰ ‘ਤੁਹਾਡਾ ਸੇਵਕ’ ਲਿਖ ਕੇ ਸੰਬੋਧਿਤ ਕਰਦੇ ਸਨ।”
ਜਸਟਿਸ ਦੱਤਾ ਨੇ ਕਿਹਾ, “ਕੀ ਤੁਹਾਡੇ ਮੁਵੱਕਿਲ ਨੂੰ ਪਤਾ ਹੈ ਕਿ ਉਸਦੀ ਦਾਦੀ (ਇੰਦਰਾ ਗਾਂਧੀ), ਜਦੋਂ ਉਹ ਪ੍ਰਧਾਨ ਮੰਤਰੀ ਸੀ, ਨੇ ਵੀ ਇਸ ਬਹੁਤ ਹੀ ਸੱਜਣ (ਸਾਵਰਕਰ) ਦੀ ਪ੍ਰਸ਼ੰਸਾ ਕਰਦੇ ਹੋਏ ਇੱਕ ਪੱਤਰ ਭੇਜਿਆ ਸੀ?” ਜੱਜ ਨੇ ਕਿਹਾ, “ਤਾਂ, ਸਮਝ ਲਓ ਕਿ ਸਾਨੂੰ ਆਜ਼ਾਦੀ ਘੁਲਾਟੀਆਂ ਬਾਰੇ ਗੈਰ-ਜ਼ਿੰਮੇਵਾਰਾਨਾ ਬਿਆਨ ਨਹੀਂ ਦੇਣੇ ਚਾਹੀਦੇ। (ਉਂਝ) ਤੁਸੀਂ ਕਾਨੂੰਨ ‘ਤੇ ਇੱਕ ਵਧੀਆ ਨੁਕਤਾ ਉਠਾਇਆ ਹੈ, ਇਸ ਲਈ ਤੁਸੀਂ ਸਟੇਅ ਹਾਸਲ ਕਰਨ ਦੇ ਹੱਕਦਾਰ ਹੋ।”
ਇਸ ਦੇ ਨਾਲ ਹੀ ਸਿਖਰਲੀ ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਅਤੇ ਸ਼ਿਕਾਇਤਕਰਤਾ ਵਕੀਲ ਨ੍ਰਿਪੇਂਦਰ ਪਾਂਡੇ ਨੂੰ ਨੋਟਿਸ ਜਾਰੀ ਕੀਤਾ ਅਤੇ ਇਲਾਹਾਬਾਦ ਹਾਈ ਕੋਰਟ (Allahabad High Court) ਦੇ ਉਸ ਹੁਕਮ ‘ਤੇ ਰੋਕ ਲਗਾ ਦਿੱਤੀ ਜਿਸ ਵਿਚ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੇ ਸੰਮਨ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
#RahulGandhi #SavarkarControversy #SupremeCourtIndia #PoliticalStatements #CourtWarning #IndianPolitics #Savarkar #FreedomFighter #BreakingNews #SCRebukesRahul
Posted By:

Leave a Reply