ਗਾਜ਼ਾ, ਲਿਬਨਾਨ ਚ ਤੁਰੰਤ ਜੰਗਬੰਦੀ ਦੀ ਮੰਗ ਨੂੰ ਨਹੀਂ ਛੱਡਿਆ ਜਾਵੇਗਾ - ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ

ਨਿਊਯਾਰਕ, 9 ਅਕਤੂਬਰ -

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਮੱਧ ਪੂਰਬ ਖੇਤਰ ਵਿਚ ਵਧਦੇ ਤਣਾਅ ਦੇ ਵਿਚਕਾਰ ਗਾਜ਼ਾ ਅਤੇ ਲਿਬਨਾਨ ਵਿਚ ਤੁਰੰਤ ਜੰਗਬੰਦੀ ਲਈ ਸੰਗਠਨ ਦੇ ਸੱਦੇ ਦੀ ਪੁਸ਼ਟੀ ਕੀਤੀ। ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਇਕ ਵੀਡੀਓ ਸੰਦੇਸ਼ ਵਿਚ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਅਸੀਂ ਗਾਜ਼ਾ ਅਤੇ ਲਿਬਨਾਨ ਦੋਵਾਂ ਵਿਚ ਤੁਰੰਤ ਜੰਗਬੰਦੀ, ਬੰਧਕਾਂ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਤੁਰੰਤ ਜੀਵਨ ਬਚਾਉਣ ਵਾਲੀ ਸਹਾਇਤਾ ਪਹੁੰਚਾਉਣ ਲਈ ਆਪਣੀਮੰਗ ਨੂੰ ਨਹੀਂ ਛੱਡ ਸਕਦੇ, ਜਿਨ੍ਹਾਂ ਨੂੰ ਇਸ ਦੀ ਸਖ਼ਤ ਜ਼ਰੂਰਤ ਹੈ।