ਸੰਗਰੂਰ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰ ਮੁਹਿੰਮ ਦਾ ਆਗਾਜ਼
- ਪੰਜਾਬ
- 29 Mar,2025

ਸੰਗਰੂਰ :ਬੀਤੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਲੋਕਾਂ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਾਰਟੀ ਦਾ ਵਜੂਦ ਕਾਫੀ ਡਾਨ ਹੁੰਦਿਆਂ ਦੇਖ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰ ਮੁਹਿੰਮ ਸ਼ੁਰੂ ਕੀਤੇ ਗਈ ਹੈ ਜਿਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲੰਧਰ ਮਲੇਰਕੋਟਲਾ ਤੋਂ ਬਾਅਦ ਹੁਣ ਸੰਗਰੂਰ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਵਿਸ਼ੇਸ਼ ਤੌਰ ਤੇ ਲੁਧਿਆਣਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਪਹੁੰਚੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਡੇ ਵੱਲੋਂ ਇਹ ਮੁਹਿੰਮ ਪੂਰੇ ਪੰਜਾਬ ਵਿੱਚ ਚਲਾਈ ਜਾਏਗੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਿਆ ਜਾਵੇਗਾ। ਉਹਨਾਂ ਕਿਹਾ ਕਿ ਸਿਰਫ ਇਕੱਠ ਵਧਾਉਣਾ ਹੀ ਨਹੀਂ ਬਲਕਿ ਸਹੀ ਲੋਕਾਂ ਨੂੰ ਪਾਰਟੀ ਨਾਲ ਜੋੜਨਾ ਸਾਡਾ ਮਕਸਦ ਹੈ। ਪਾਰਟੀ ਨਾਲ ਜੋੜਨ ਦੇ ਲਈ ਸਾਡੇ ਵੱਲੋਂ ਉਹਨਾਂ ਦੀ ਮੈਂਬਰਸ਼ਿਪ ਦੀ ਪਰਚੀ ਅਤੇ ਉਹਨਾਂ ਦਾ ਆਧਾਰ ਕਾਰਡ ਲੈ ਕੇ ਉਹਨਾਂ ਨੂੰ ਮੈਂਬਰ ਬਣਾਇਆ ਜਾ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਜੋ ਵੀ ਪਾਰਟੀ ਤੋਂ ਨਾਰਾਜ਼ ਹੋ ਕੇ ਵਰਕਰ ਆਪਣੇ ਘਰਾਂ ਵਿੱਚ ਬੈਠ ਗਏ ਸੀ ਉਹਨਾਂ ਸਾਰਿਆਂ ਦੀ ਨਰਾਜ਼ਗੀਆਂ ਦੂਰ ਕਰ ਉਹਨਾਂ ਨੂੰ ਦੁਬਾਰਾ ਪਾਰਟੀ ਵਿੱਚ ਸਰਗਰਮ ਕੀਤਾ ਜਾ ਰਿਹਾ ਮਨਪ੍ਰੀਤ ਇਆਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਵੱਡੀ ਪਾਰਟੀ ਹੈ ਜਿਸ ਵਿੱਚ ਬਹੁਤ ਲੀਡਰ ਹਨ ਕਈ ਵਾਰ ਲੀਡਰਾਂ ਦਾ ਆਪਸੀ ਮਤਭੇਦ ਜਰੂਰ ਹੋ ਜਾਂਦੇ ਹਨ ਪਰ ਪਾਰਟੀ ਨੂੰ ਲੈ ਕੇ ਸਾਰੇ ਲੀਡਰ ਇੱਕ ਮੰਚ ਉੱਤੇ ਹੀ ਹਨ ਉਹਨਾਂ ਕਿਹਾ ਕਿ ਪਾਰਟੀ ਦੀ ਮਜਬੂਤੀ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਹੋਰ ਅਜਿਹੇ ਕਈ ਪ੍ਰੋਗਰਾਮ ਉਲੀਕੇ ਜਾਣਗੇ
#ShiromaniAkaliDal #MembershipDrive #Sangrur #PunjabPolitics #SAD #JoinTheMovement #PoliticalCampaign
Posted By:

Leave a Reply