ਜਲਦੀ ਹੀ ਪਟੜੀਆਂ 'ਤੇ ਚੱਲਣਗੀਆਂ ਵੰਦੇ ਭਾਰਤ ਸਲੀਪਰ ਟਰੇਨਾਂ - ਅਸ਼ਵਿਨੀ ਵੈਸ਼ਨਵ

ਜਲਦੀ ਹੀ ਪਟੜੀਆਂ 'ਤੇ ਚੱਲਣਗੀਆਂ ਵੰਦੇ ਭਾਰਤ ਸਲੀਪਰ ਟਰੇਨਾਂ - ਅਸ਼ਵਿਨੀ ਵੈਸ਼ਨਵ

ਨਵੀਂ ਦਿੱਲੀ: 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ, ਵੰਦੇ ਭਾਰਤ ਸਲੀਪਰ ਟਰੇਨਾਂ ਜਲਦੀ ਹੀ ਯਾਤਰੀਆਂ ਨੂੰ ਵਿਸ਼ਵ ਪੱਧਰੀ ਯਾਤਰਾ ਦਾ ਅਨੁਭਵ ਦੇਣ ਲਈ ਪਟੜੀਆਂ 'ਤੇ ਚੱਲਣਗੀਆਂ। ਕੋਟਾ ਡਿਵੀਜ਼ਨ ਵਿਚ ਵੰਦੇ ਭਾਰਤ ਸਲੀਪਰ ਟਰੇਨ ਦੇ ਸਫ਼ਲ ਪ੍ਰੀਖਣ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ, ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੋਸ਼ਲ ਮੀਡੀਆ "ਐਕਸ" 'ਤੇ ਰੇਲਗੱਡੀ ਦੀ ਸਪੀਡ ਦਾ ਜ਼ਿਕਰ ਕੀਤਾ।