ਫਿਰੋਜ਼ਪੁਰ ਪਟਵਾਰ ਸਕੂਲ ਬਣਿਆ ਕ੍ਰਿਕੇਟ ਚੈਂਪੀਅਨ-2025

ਫਿਰੋਜ਼ਪੁਰ ਪਟਵਾਰ ਸਕੂਲ ਬਣਿਆ ਕ੍ਰਿਕੇਟ ਚੈਂਪੀਅਨ-2025

ਫਿਰੋਜ਼ਪੁਰ: ਲੁਧਿਆਣਾ ਵਿਖੇ ਕਰਵਾਏ ਗਏ ਪਟਵਾਰ ਸਕੂਲ ਕ੍ਰਿਕੇਟ ਟੂਰਨਾਮੈਂਟ ਵਿੱਚ ਜਲੰਧਰ ਨੂੰ ਫਾਈਨਲ ਵਿੱਚ ਹਰਾ ਕੇ ਫਿਰੋਜ਼ਪੁਰ ਪਟਵਾਰ ਸਕੂਲ ਦੀ ਟੀਮ ਚੈਂਪੀਅਨ ਬਣੀ।ਇਸ ਤੋਂ ਪਹਿਲਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਵੇਟਰ ਮੈਚ ਵਿਚ ਹਰਾਇਆ ਅਤੇ ਸੇਮੀਫ਼ਾਈਨਲ ਵਿੱਚ ਜਿਲ੍ਹਾ ਮੋਗਾ ਦੀ ਟੀਮ ਨੂੰ ਹਰਾਇਆ।ਫਾਈਨਲ ਵਿੱਚ ਜਲੰਧਰ ਨਾਲ ਪਹਿਲਾ ਬੱਲੇਬਾਜ਼ੀ ਕਰਦਿਆ ਫਿਰੋਜ਼ਪੁਰ ਨੇ 6 ਓਵਰਾ ਵਿੱਚ 83 ਦੌੜਾ ਬਣਾਈਆਂ ਜਿਸ ਵਿਚ ਸਭ ਤੋਂ ਵੱਧ ਯੋਗਦਾਨ ਸੁਨੀਲ ਕੁਮਾਰ ਕਪਤਾਨ 16 ਗੇਂਦਾ ਵਿੱਚ 49 ਦੌੜਾ ਦਾ ਰਿਹਾ। ਜਲੰਧਰ ਟੀਮ 43 ਦੌੜਾ ਬਣਾ ਸਕੀ ਅਤੇ ਫ਼ਿਰੋਜ਼ਪੁਰ ਟੀਮ ਨੇ 40 ਦੌੜਾ ਨਾਲ ਜਿੱਤ ਹਾਸਲ ਕੀਤੀ।

ਫਿਰੋਜ਼ਪੁਰ ਟੀਮ ਵਿੱਚ ਸੁਨੀਲ ਕੁਮਾਰ(ਕਪਤਾਨ), ਸਤਨਾਮ ਸਿੰਘ, ਅਸ਼ੀਸ਼ ਗੁਪਤਾ, ਜਰਨੈਲ ਸਿੰਘ, ਬਲਜਿੰਦਰ ਸਿੰਘ, ਦੀਪਇੰਦਰ ਸਿੰਘ, ਵਰਿੰਦਰ ਸਿੰਘ, ਪ੍ਰਭਦੀਪ ਸਿੰਘ, ਭੁਪਿੰਦਰ ਸਿੰਘ, ਕੁਲਵਿੰਦਰ, ਰਾਧੇਸ਼ਾਮ, ਕੁਲਦੀਪ ਸਿੰਘ, ਰਘੁਵੀਰ ਸਿੰਘ ਨੇ ਵਧੀਆ ਪ੍ਰਦਰਸ਼ਨ ਕੀਤਾ । ਮੈਨ ਆਫ ਦ ਟੂਰਨਾਮੈਂਟ ਦਾ ਪੁਰਸਕਾਰ ਸੁਨੀਲ ਕੁਮਾਰ ਫ਼ਿਰੋਜ਼ਪੁਰ ਨੂੰ ਦਿੱਤਾ ਗਿਆ।