ਅਕਾਲੀ ਦਲ ਦੇ ਦਿਹਾਤੀ ਮੀਤ ਪ੍ਰਧਾਨ ਸਮੇਤ ਚਾਰ ਪਿੰਡਾਂ ’ਚੋਂ ਵੱਡੀ ਗਿਣਤੀ ਵਰਕਰ ਆਪ’ਚ ਸ਼ਾਮਿਲ
- ਪੰਜਾਬ
- 06 Mar,2025

ਜੰਡਿਆਲਾ ਗੁਰੂ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਰਵਾਇਤੀ ਪਾਰਟੀਆਂ ਨੂੰ ਲੋਕ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਰਹੇ ਹਨ ਆਮ ਆਦਮੀ ਪਾਰਟੀ ਦਾ ਕੁਨਬਾ ਲਗਾਤਾਰ ਵਧਦਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਦੇਵੀਦਾਸ ਪੁਰਾ ਵਿਖੇ ਪਿੰਡ ਸੈਦਪੁਰ, ਰਾਇਪੁਰ ਖੁਰਦ, ਸ਼ਹੀਦ ਮਲਕੀਤ ਸਿੰਘ ਨਗਰ, ਪਿੰਡ ਦੇਵੀਦਾਸਪੁਰ ਤੋਂ ਸੈਂਕੜੇ ਪਰਿਵਾਰ ਰਵਾਇਤੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਕਰਦੇ ਹੋਏ ਕੀਤਾ।
ਈਟੀਓ ਨੇ ਦੱਸਿਆ ਕਿ ਅਕਾਲੀ ਦਲ ਦੇ ਦਿਹਾਤੀ ਮੀਤ ਪ੍ਰਧਾਨ ਸਮੇਤ 4 ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਜਿਨਾਂ ਵਿਚੋਂ ਪਿੰਡ ਦੇਵੀਦਾਸ ਪੁਰਾ ਦੇ ਅਮਰੀਕ ਸਿੰਘ ਸੋਢੀ ਸੀਨੀਅਰ ਮੀਤ ਪ੍ਰਧਾਨ ਦਿਹਾਤੀ ਅਕਾਲੀ ਦਲ, ਬਲਜਿੰਦਰ ਸਿੰਘ ਭੁੱਲਰ, ਮਨਦੀਪ ਮੰਨਾ ਰਣਜੀਤ ਸਿੰਘ ਰਾਣਾ, ਸ਼ਿੰਗਾਰਾ ਸਿੰਘ, ਲਾਡੀ ਸਾਬਕਾ ਮੈਂਬਰ, ਪਿੰਡ ਸੈਦਪੁਰ ਤੋਂ ਸਰਪੰਚ ਸਰਬਜੀਤ ਕੌਰ, ਮੈਂਬਰ ਮੱਸਾ ਸਿੰਘ, ਗੁਰਨਾਮ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਦਲਬੀਰ ਸਿੰਘ, ਮਾਯੋ ਕੌਰ, ਪਿੰਡ ਰਾਇਪੁਰ ਖੁਰਦ ਤੋਂ ਸਰਪੰਚ ਮਨਜੀਤ ਕੌਰ ਪਤਨੀ ਕਸ਼ਮੀਰ ਸਿੰਘ, ਮੈਂਬਰ ਹਰਪ੍ਰੀਤ ਸਿੰਘ, ਮਾਨ ਸਿੰਘ, ਬਲਵਿੰਦਰ ਸਿੰਘ, ਸਤਿੰਦਰ ਕੌਰ, ਸਰਬਜੀਤ ਕੌਰ, ਪਿੰਡ ਸ਼ਹੀਦ ਮਲਕੀਤ ਸਿੰਘ ਨਗਰ ਤੋਂ ਸਰਪੰਚ ਨਿਸ਼ਾਨ ਸਿੰਘ, ਮੈਂਬਰ ਗੁਰਮੇਜ ਸਿੰਘ, ਗੁਰਨਾਮ ਸਿੰਘ, ਜਗਰੂਪ ਸਿੰਘ, ਰੇਖਾ, ਆਦਿ ਸ਼ਾਮਲ ਹਨ। ਈਟੀਓ ਨੇ ਇਨਾਂ ਸਾਰਿਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਕਿਹਾ।
Posted By:

Leave a Reply