ਦੇਸ਼ ਭਰ ’ਚ ਫੈਲੇਗੀ ‘ਆਪ’- ਹਰਪਾਲ ਸਿੰਘ ਚੀਮਾ

ਦੇਸ਼ ਭਰ ’ਚ ਫੈਲੇਗੀ ‘ਆਪ’- ਹਰਪਾਲ ਸਿੰਘ ਚੀਮਾ

ਨਵੀਂ ਦਿੱਲੀ :‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ, ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਚੋਣਾਂ ਤੋਂ ਬਾਅਦ, ‘ਆਪ’ ਦੀ ਪੰਜਾਬ ਇਕਾਈ ਦਿੱਲੀ ਆਈ। ਅਰਵਿੰਦ ਕੇਜਰੀਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਆਉਣ ਵਾਲੇ 2 ਸਾਲਾਂ ਵਿਚ ਪੰਜਾਬ ਵਿਚ ਕੰਮ ਨੂੰ ਕਿਵੇਂ ਤੇਜ਼ ਕਰਨਾ ਹੈ, ਇਸ ਬਾਰੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਅਸੀਂ ਹੋਰ ਕੰਮ ਕਰਾਂਗੇ ਅਤੇ ‘ਆਪ’ ਦੇਸ਼ ਭਰ ਵਿਚ ਫੈਲੇਗੀ।