ਬੇਟੀਆਂ ਨੂੰ ਸਮਾਨ ਅਧਿਕਾਰ ਦੇਣ ਦੀ ਲੋੜ : ਡਾ ਰਿਚਾ ਭਾਟੀਆ

ਬੇਟੀਆਂ ਨੂੰ ਸਮਾਨ ਅਧਿਕਾਰ ਦੇਣ ਦੀ ਲੋੜ : ਡਾ ਰਿਚਾ ਭਾਟੀਆ

ਕਪੂਰਥਲਾ: ਬੇਟੀਆਂ ਇਸ ਸਮਾਜ ਦਾ ਅਹਿਮ ਅੰਗ ਹਨ ਤੇ ਉਨ੍ਹਾਂ ਬਿਨ੍ਹਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾਕਟਰ ਰਿਚਾ ਭਾਟੀਆ ਨੇ ਨੈਸ਼ਨਲ ਗਰਲਜ਼ ਚਾਈਲਡ ਦਿਵਸ ਮੌਕੇ ਕਰਵਾਏ ਜ਼ਿਲ੍ਹਾ ਪੱਧਰੀ ਸੈਮੀਨਾਰ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਬੇਟੀਆਂ ਸ੍ਰਿਸ਼ਟੀ ਦਾ ਆਧਾਰ ਹਨ ਤੇ ਇਨ੍ਹਾਂ ਤੋਂ ਬਿਨ੍ਹਾਂ ਕੁਦਰਤ ਦੀ ਰਚਨਾ ਦੀ ਕਲਪਨਾ ਕਰਨਾ ਵੀ ਅਸੰਭਵ ਹੈ। ਸਿਵਲ ਸਰਜਨ ਡਾ. ਰਿਚਾ ਭਾਟੀਆ ਨੇ ਕਿਹਾ ਕਿ ਬੇਟੀਆਂ ਕਿਸੇ ਵੀ ਪੱਖੋਂ ਅੱਜ ਲੜਕਿਆਂ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਬੇਟੀਆਂ ਨੂੰ ਸਮਾਨ ਅਧਿਕਾਰ ਦਿੱਤੇ ਜਾਣ ਅਤੇ ਜ਼ਿਆਦਾ ਤੋਂ ਜ਼ਿਆਦਾ ਪੜ੍ਹਾਇਆ ਜਾਏ। ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡੀਐਫਪੀਓ ਡਾ. ਅਸ਼ੋਕ ਕੁਮਾਰ ਨੇ ਪੀਐੱਨਡੀਟੀ ਐਕਟ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗਰਭ ਵਿੱਚ ਪਲ ਰਹੇ ਬੱਚੇ ਦਾ ਲਿੰਗ ਨਿਰਧਾਰਣ ਟੈਸਟ ਕਰਨਾ ਕਾਨੂੰਨੀ ਜੁਰਮ ਹੈ। ਜੋ ਵੀ ਇਸ ਐਕਟ ਦੀ ਉਲੰਘਣਾ ਕਰਦਾ ਹੈ ਉਸ ਵਿਰੁੱਧ ਸਖਤ ਕਾਨੂੰਨੀ ਕੀਤੀ ਜਾਂਦੀ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਜੇਕਰ ਕੋਈ ਵੀ ਸਕੈਨਿੰਗ ਸੈਂਟਰ ਸੈਕਸ ਡਟਰਮੀਨੇਸ ਵਰਗੀਆਂ ਗਤੀਵਿਧੀਆਂ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਿਵਲ ਸਰਜਨ ਕਪੂਰਥਲਾ ਵਿਖੇ ਕੀਤੀ ਜਾਵੇ। ਇਸ ਮੌਕੇ ਡੀਡੀਐੱਚਓ ਡਾ. ਕਪਿਲ ਡੋਗਰਾ, ਐੱਸਐੱਮਓ ਡਾ. ਇੰਦੂ ਬਾਲਾ, ਐੱਸਐੱਮਓ ਡਾ. ਰਵਜੀਤ ਸਿੰਘ, ਡਾ. ਸਿੰਮੀ ਧਵਨ, ਡਾ. ਸੁਖਵਿੰਦਰ ਕੌਰ, ਸੁਪਰਡੈਂਟ ਰਾਮ ਅਵਤਾਰ, ਡਿਪਟੀ ਮਾਸ ਮੀਡੀਆ ਅਫਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ ਜਿਲਾ ਬੀਸੀਸੀ ਜੋਤੀ ਆਨੰਦ, ਬੀਈਈ ਰਵਿੰਦਰ ਜੱਸਲ, ਟ੍ਰੈਨਿੰਗ ਇੰਚਾਰਜ ਵਿਸ਼ਾਲ ਪ੍ਰਭੂ ਜੀ ਆਦਿ ਹਾਜ਼ਰ ਸਨ।