ਸਾਰਿਆਂ ਦਾ ਵਿਕਾਸ ਕਰਨ ਤੇ ਮਾਫ਼ੀਆ ਮੁਕਤ ਰਾਜ ਲਈ ਐਨ.ਡੀ.ਏ. ਨੂੰ ਜਿਤਾਉਣ ਜ਼ਰੂਰੀ - ਸ਼ਾਹ

ਲੁਧਿਆਣਾ,13 ਫਰਵਰੀ - ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੁਧਿਆਣਾ ਦੇ ਦਰੇਸੀ ਰਾਮਲੀਲਾ ਮੈਦਾਨ ਵਿਖੇ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਫ਼ੀਆ ਮੁਕਤ ਤੇ ਸਾਰਿਆਂ ਦਾ ਵਿਕਾਸ ਕਰਨ ਲਈ ਪੰਜਾਬ ਅੰਦਰ ਐਨ.ਡੀ.ਏ. ਦੀ ਸਰਕਾਰ ਬਣਾਉਣੀ ਸਮੇਂ ਦੀ ਲੋੜ। ਸ੍ਰੀ ਸ਼ਾਹ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਦੀ ਭਲਾਈ ਲਈ ਕੀਤੇ ਕੰਮਾਂ ਦਾ ਵੀ ਵੇਰਵਾ ਦਿੱਤਾ।