ਪਠਾਨਕੋਟ : ਸੰਯੁਕਤ ਕਿਸਾਨ ਮੋਰਚੇ ਦੀ ਟਰੈਕਟਰ ਮਾਰਚ ਸਬੰਧੀ ਮੀਟਿੰਗ ਬਾਰਠ ਸਾਹਿਬ ਵਿਖੇ ਹੋਈ, ਜਿਸ ਵਿਚ 26 ਜਨਵਰੀ ਨੂੰ ਟਰੈਕਟਰ ਮਾਰਚ ਦੀ ਸਫਲਤਾ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਬੀ ਕੇ ਯੂ ਰਾਜੇਵਾਲ ਵਲੋ ਕੇਵਲ ਸਿੰਘ ਕੰਗ ਤੇ ਜੋਗਾ ਸਿੰਘ, ਕੁੱਲ ਹਿੰਦ ਕਿਸਾਨ ਸਭਾ ਵਲੋ ਕੇਵਲ ਕਾਲੀਆ ਤੇ ਪਰਸ਼ੋਤਮ ਕੁਮਾਰ, ਜਮਹੂਰੀ ਕਿਸਾਨ ਸਭਾ ਵਲੋ ਬਲਦੇਵ ਰਾਜ ਭੋਆ, ਰਘੁਬੀਰ ਧਲੋਰੀਆ, ਕਿਰਤੀ ਕਿਸਾਨ ਯੂਨੀਅਨ ਵਲੋ ਮੁਖਤਾਰ ਸਿੰਘ, ਬੀ ਕੇ ਯੂ ਸ਼ਾਦੀਪੁਰ ਵਲੋ ਆਈ ਐਸ ਗੁਲਾਟੀ, ਕੁੱਲ ਹਿੰਦ ਕਿਸਾਨ ਸਭਾ ਵਲੋ ਇਕਬਾਲ ਸਿੰਘ ਤੇ ਅਮਰੀਕ ਸਿੰਘ ਸ਼ਾਮਲ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕੇਵਲ ਕਾਲੀਆ ਸਹਿਤ ਹੋਰ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋ ਜਿਲ੍ਹੇ ਵਿੱਚ ਤਿੰਨ ਥਾਵਾਂ ਤੇ ਟਰੈਕਟਰ ਮਾਰਚ ਕੀਤਾ ਜਾਵੇਗਾ। ਇੱਕ ਜੱਥਾ ਬਮਿਆਲ ਤੋਂ ਸ਼ੁਰੂ ਕਰਕੇ ਕੋਲੀਆ ਨਰੋਟ ਜੈਮਲ ਸਿੰਘ ਫਤਿਹ ਪੁਰ ਵੱਲ ਮਾਰਚ ਕਰੇਗਾ। ਦੂਸਰਾ ਜੱਥਾ ਨੰਗਲ ਭੁਰ ਤੋਂ ਮੀਰਥਲ ਵੱਲ ਟਰੈਕਟਰ ਮਾਰਚ ਕਰੇਗਾ। ਤੀਸਰਾ ਜੱਥਾ ਬਾਰਠ ਸਾਹਿਬ ਦੀ ਪੁਲੀ ਤੇ ਇੱਕਠਾ ਹੋਵੇਗਾ ਅਤੇ ਸਰਨਾ ਹੁੰਦਾ ਹੋਇਆ ਪਠਾਨਕੋਟ ਦੇ ਬਜ਼ਾਰਾਂ ਵਿੱਚ ਟਰੈਕਟਰ ਮਾਰਚ ਕਰੇਗਾ। ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਿਰਧਾਰਤ ਥਾਵਾਂ ਤੇ ਵੱਧ ਤੋਂ ਵੱਧ ਟਰੈਕਟਰਾਂ ਨਾਲ ਸ਼ਾਮਲ ਹੋਵੋ।
Leave a Reply