ਅੰਬੂਜਾ ਤੇ ਪਰਨੋਡ ਰਿਕਾਰਡ ਇੰਡੀਆ ਫਾਊਂਡੇਸ਼ਨ ਨੇ ਅੱਖਾਂ ਦਾ ਕੈਂਪ ਲਗਾਇਆ
- ਪੰਜਾਬ
- 28 Dec,2024

ਡੇਰਾਬੱਸੀ : ਇਥੋਂ ਦੇ ਨਜ਼ਦੀਕੀ ਪਿੰਡ ਮੀਰਪੁਰ ’ਚ ਅੱਖਾਂ ਦਾ ਕੈਂਪ ਲਗਾਇਆ ਗਿਆ, ਜਿਸ ਵਿੱਚ 252 ਲੋਕਾਂ ਦੇ ਹਰ ਤਰ੍ਹਾਂ ਦੇ ਟੈਸਟ ਕਰਵਾਏ ਗਏ। ਇਹ ਕੈਂਪ ਅੰਬੂਜਾ ਫਾਊਂਡੇਸ਼ਨ ਅਤੇ ਪਰਨੋਡ ਰਿਕਾਰਡ ਇੰਡੀਆ ਫਾਊਂਡੇਸ਼ਨ ਵੱਲੋਂ ਲਗਾਇਆ ਗਿਆ, ਜਿਸ ’ਚ ਐੱਚਆਈਵੀ, ਸੀਓਪੀਡੀ, ਐੱਨਸੀਡੀ ਡੈਂਟਲ ਹੈਲਥ ਕੈਂਪ ’ਚ 252 ਹੋਰ ਲੋਕਾਂ ਦੇ ਬੀਪੀ ਟੈਸਟ ਕੀਤੇ ਗਏ ਅਤੇ 30 ਲੋਕਾਂ ਦੇ ਈਸੀਜੀ ਸ਼ਾਮਲ ਰਹੇ। ਇਸ ਤਰ੍ਹਾਂ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਿਹਤ ਕੈਂਪ ਦਾ ਲਾਭ ਉਠਾਇਆ, ਉੱਥੇ ਹੀ ਸੰਸਥਾ ਵੱਲੋਂ ਮੁਫ਼ਤ ਦਵਾਈਆਂ, ਅੱਖਾਂ ਦੇ ਟੈਸਟ ਅਤੇ ਮੁਫ਼ਤ ਐਨਕਾਂ ਵੀ ਵੰਡੀਆਂ ਗਈਆਂ। ਸਿਹਤ ਕੈਂਪ ਦੌਰਾਨ ਪਿੰਡ ਦੇ ਸਮੂਹ ਲੋਕਾਂ ਨੇ ਇਸ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਮੌਕੇ ਪਿੰਡ ਦੀ ਪੰਚਾਇਤ, ਆਂਗਨਵਾੜੀ ਵਰਕਰਾਂ, ਆਸ਼ਾ ਵਰਕਰਾਂ ਦੇ ਨਾਲ-ਨਾਲ ਪਿੰਡ ਵਾਸੀਆਂ ਦਾ ਵੀ ਅਹਿਮ ਯੋਗਦਾਨ ਰਿਹਾ। ਅੰਬੂਜਾ ਫਾਊਂਡੇਸ਼ਨ ਦੀ ਪ੍ਰੋਜੈਕਟ ਕੋਆਰਡੀਨੇਟਰ ਸਾਨੀਆ ਪਰਵੀਨ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਤਰ੍ਹਾਂ ਦੇ ਸਿਹਤ ਕੈਂਪ ਲਗਾਏ ਜਾ ਰਹੇ ਹਨ। ਇਸ ਸਿਹਤ ਕੈਂਪ ’ਚ ਡਾ. ਵਿਕਰਮ, ਡਾ. ਸੁਨੀਲ ਸਾਹਨੀ, ਡਾ. ਤੇਜਿੰਦਰ ਵਰਮਾ, ਭਾਵਨਾ, ਰਘੁਬੀਰ, ਪੱਲਵੀ, ਜਸਪ੍ਰੀਤ ਸਿੰਘ, ਭੂਪੇਂਦਰ, ਮੋਹਨ, ਅਤੇ ਕਰਨ ਪਾਲ, ਸੁਬੋਧ, ਗੋਬਿੰਦ ਸਿੰਘ, ਸੁਮਨ ਦੇਵੀ, ਸੂਰਜ ਕੁਮਾਰ ਨੇ ਵੱਡਾ ਯੋਗਦਾਨ ਦਿੱਤਾ।
Posted By:

Leave a Reply