ਟਰੈਕਟਰ ਮਾਰਚ ’ਚ ਸਮਰਥਨ ਦੇਣ ਦਾ ਕੀਤਾ ਐਲਾਨ
- ਪੰਜਾਬ
- 17 Jan,2025

ਕਾਦੀਆਂ : ਕਿਸਾਨ ਮਜ਼ਦੂਰ ਨੌਜਵਾਨ ਏਕਤਾ ਪੰਜਾਬ ਜਥੇਬੰਦੀ ਦੀ ਪਿੰਡ ਇਕਾਈ ਖੁਜਾਲਾ ’ਚ ਮੀਟਿੰਗ ਸੂਬੇਦਾਰ ਸਰਬਜੀਤ ਸਿੰਘ ਦੀ ਅਗਵਾਈ ’ਚ ਲੱਗੀ, ਜਿਸ ਵਿੱਚ ਕੋਰ ਕਮੇਟੀ ਵੱਲੋਂ ਹਰਵਿੰਦਰ ਸਿੰਘ ਖਜਾਲਾ, ਬਾਬਾ ਸੀਤਲ ਸਿੰਘ ਢੱਪਈ, ਮੰਗਲ ਸਿੰਘ ਧੀਰਾ ਨੇ ਹਾਜ਼ਰੀ ਭਰੀ, ਜਿਸ ’ਚ ਜਥੇਬੰਦੀ ਆਗੂਆਂ ਸੈਂਟਰ ਸਰਕਾਰ ਦੁਆਰਾ ਲਿਆਂਦੇ ਗਏ ਨਵੇਂ ਕਿਸਾਨ ਖੇਤੀ ਵਿਰੋਧੀ ਖਰੜੇ ਨੈਸ਼ਨਲ ਪਾਲਸੀ ਫਰੈਮਵਰਕ ਔਨ ਐਗਰੀਕਲਚਰ ਮਾਰਕੀਟਿੰਗ ਤੋਂ ਕਿਰਤੀ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਤੇ 26 ਤਰੀਕ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਸਮੂਹ ਭਾਰਤ ਵਿੱਚ ਉਲੀਕੇ ਗਏ ਟਰੈਕਟਰ ਮਾਰਚ ਕਰਨ ਲਈ ਲਾਮਬੰਦ ਕੀਤਾ ਗਿਆ। ਪਿੰਡਾਂ ’ਚ ਇਕਾਈਆਂ ਨੂੰ ਮਜ਼ਬੂਤ ਕਰਨ ਲਈ ਤੇ ਜਥੇਬੰਦੀ ਵਧਾਰੇ ਦੇ ਪਸਾਰੇ ਲਈ ਜ਼ੋਰ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਵੱਲੋਂ ਮੀਟਿੰਗ ਦੌਰਾਨ ਹੋਰਨਾਂ ਕਿਸਾਨੀ ਵੱਖ-ਵੱਖ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ ਤੇ ਉਨ੍ਹਾਂ ਵਿਚਾਰਾਂ ’ਤੇ ਸਾਂਝ ਪਾਉਂਦਿਆਂ ਸਹਿਮਤੀ ਪ੍ਰਗਟਾਈ ਗਈ। ਇਸ ਮੌਕੇ ਫਤਿਹ ਸਿੰਘ, ਪਾਲ ਸਿੰਘ ਪਾਲਾ, ਜੋਗਾ ਸਿੰਘ, ਹਰਪਾਲ ਸਿੰਘ ਭਾਲਾ, ਜਰਨੈਲ ਸਿੰਘ, ਗਗਨਦੀਪ ਸਿੰਘ ਖਾਲਸਾ, ਭਗਵਾਨ ਸਿੰਘ, ਸੁੱਬਾ ਸਿੰਘ, ਨਿਰਮਲ ਸਿੰਘ ਨਿਮਾ, ਰਮਿੰਦਰ ਸਿੰਘ, ਭੋਲਾਂ ਸਿੰਘ, ਜਸਬੀਰ ਸਿੰਘ ਬਾਊ, ਹਰਵਿੰਦਰ ਸਿੰਘ, ਨਿਸ਼ਾਨ ਸਿੰਘ, ਹਰਦੀਪ ਸਿੰਘ ਦੀਪਾ, ਬੱਗਾ, ਸੋਨੀ ਸਿੰਘ, ਮਸਾ ਸਿੰਘ ਫੌਜੀ, ਬੂਟਾ ਸਿੰਘ, ਪਾਲ ਸਿੰਘ, ਸੁਖਵਿੰਦਰ ਸਿੰਘ, ਗੁਰਮੇਜ ਸਿੰਘ ਫੌਜੀ, ਅਮਰੀਕ ਸਿੰਘ, ਗੌਰਖੀ, ਬਾਬਾ ਕਾਬਲ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।
Posted By:

Leave a Reply