ਬੰਟੀ ਗਰਗ ਐਗਰੋ ਇਨਪੁੱਟ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
- ਪੰਜਾਬ
- 26 Apr,2025

ਸਾਦਿਕ : ਐਗਰੋ ਇਨਪੁੱਟ ਡੀਲਰ ਐਸੋਸੀਏਸ਼ਨ ਫਰੀਦਕੋਟ ਦੀ ਮੀਟਿੰਗ ਦਫ਼ਤਰ ਮਾਰਕੀਟ ਕਮੇਟੀ ਫਰੀਦਕੋਟ ਵਿਖੇ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਵਪਾਰੀ, ਆੜ੍ਹਤੀਆਂ ਤੇ ਦੁਕਾਨਦਾਰਾਂ ਨੇ ਹਿੱਸਾ ਲਿਆ। ਇਸ ਦੌਰਾਨ ਡੀਲਰਾਂ ਦੇ ਮਸਲੇ ਵਿਚਾਰੇ ਗਏ ਤੇ ਸਰਬਸੰਮਤੀ ਨਾਲ ਤਾਊ ਐਗਰੋਟੈੱਕ ਪ੍ਰਾਈਵੇਟ ਲਿਮਟਿਡ ਫਰੀਦਕੋਟ ਦੇ ਬਰਜਿੰਦਰ ਬੰਟੀ ਗਰਗ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।
ਇਸ ਤੋਂ ਇਲਾਵਾ ਗੌਰਵ ਬਾਂਸਲ ਵਾਈਸ ਪ੍ਰਧਾਨ, ਅਸ਼ਵਨੀ ਬਾਂਸਲ ਵਾਈਸ ਪ੍ਰਧਾਨ, ਜਨਕ ਰਾਜ ਜੈਨ ਸੈਕਟਰੀ, ਰਾਜੀਵ ਸੇਠੀ ਕੈਸ਼ੀਅਰ ਅਤੇ ਰੂਪ ਸਿੰਘ ਬਰਾੜ ਤੇ ਰਾਹੁਲ ਜੈਨ ਨੂੰ ਅਗਜੈਕਟਿਵ ਮੈਂਬਰ ਲਿਆ ਗਿਆ ਹੈ। ਨਵੇਂ ਚੁਣੀ ਗਈ ਸਾਰੀ ਟੀਮ ਨੇ ਸਮੂਹ ਡੀਲਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਨਾਲ ਐਸੋਸੀਏਸ਼ਨ ਦੀ ਬਿਹਤਰੀ ਲਈ ਕੋਸ਼ਿਸ਼ ਕਰਦੇ ਰਹਿਣਗੇ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹੋਏ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ। ਸਮੂਹ ਮੈਂਬਰਾਂ ਦਾ ਸੀਨੀਅਰ ਮੈਂਬਰਾਂ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਮੌਕੇ ਸਾਜਨ ਸੱਚਦੇਵਾ, ਰਣਜੀਤ ਸਿੰਘ ਬਰਾੜ, ਵਿਕਰਮ ਕੁਮਾਰ, ਸੋਹਣ ਸਿੰਘ ਰਾਜੂ, ਹੰਸ ਅਰੋੜਾ, ਕੁਲਦੀਪ ਕੁਮਾਰ, ਅਸ਼ਵਨੀ ਕੁਮਾਰ, ਇੰਦਰਜੀਤ, ਸਰਬਣ, ਰਾਜੇਸ਼ ਜੈਨ, ਸੁਦੇਸ਼ ਕੁਮਾਰ, ਗੁਰਭੇਜ ਸਿੰਘ, ਕੀਮਤੀ ਗਰਗ, ਪਿਊਸ਼ ਬਾਂਸਲ, ਮੋਨੂੰ ਜੈਨ ਆਦਿ ਹਾਜ਼ਰ ਸਨ।
#BuntyGarg
#AgroInputDealers
#AssociationPresident
#Leadership
#PunjabNews
#AgricultureNews
Posted By:

Leave a Reply