ਸਾਬਕਾ MP ਤਰਲੋਚਨ ਸਿੰਘ ਨੇ ਮਾਸਟਰ ਤਾਰਾ ਸਿੰਘ ਦੇ ਸੈਮੀਨਾਰ ਨੂੰ ਰੱਦ ਕਰਨ ’ਤੇ PU ਦੇ ਵੀਸੀ ਨੂੰ ਲਿਖੀ ਚਿੱਠੀ
- ਪੰਜਾਬ
- 18 Mar,2025

ਚੰਡੀਗੜ੍ਹ :ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਮਾਸਟਰ ਤਾਰਾ ਸਿੰਘ ਦੇ ਜੀਵਨ ਬਾਰੇ ਇੱਕ ਸੈਮੀਨਾਰ ਜੋ 19 ਮਾਰਚ ਨੂੰ ਹੋਣ ਵਾਲਾ ਸੀ ਨੂੰ ਰੱਦ ਕਰਨ ’ਤੇ ਪ੍ਰੋ. ਰੇਣੂ ਵਿਗ,ਵੀ.ਸੀ. ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਕਿਹਾ ਕਿ19 ਮਾਰਚ ਵਾਲਾ ਸੈਮੀਨਾਰ ਬਿਨਾਂ ਕਿਸੇ ਕਾਰਨ ਦੇ ਰੱਦ ਕਰ ਦਿੱਤਾ ਗਿਆ ਹੈ।
ਇਹ ਬਹੁਤ ਅਜੀਬ ਲੱਗਦਾ ਹੈ ਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਮਾਸਟਰ ਤਾਰਾ ਸਿੰਘ ਦੀ ਇਤਿਹਾਸਕ ਅਤੇ ਦੇਸ਼ ਭਗਤੀ ਦੀ ਭੂਮਿਕਾ ਨੂੰ ਮਾਨਤਾ ਨਹੀਂ ਦਿੱਤੀ ਹੈ ਜਿਨਾਂ ਨੇ 1947 ਵਿੱਚ ਮੁਹੰਮਦ ਅਲੀ ਜਿਨਾਹ ਦੀ ਪੇਸ਼ਕਸ਼ ਨੂੰ ਠੁਕਰਾ ਕੇ ਸਿੱਖ ਭਾਈਚਾਰੇ ਨੂੰ ਭਾਰਤ ਨਾਲ ਰਹਿਣ ਦੀ ਵਕਾਲਤ ਕੀਤੀ ਸੀ। ਨਹੀਂ ਤਾਂ ਇਹ ਪੰਜਾਬ ਪਾਕਿਸਤਾਨ ਦਾ ਹਿੱਸਾ ਹੁੰਦਾ।
ਜੇਕਰ ਇਹ ਕੁਰਬਾਨੀ ਸਿੱਖ ਲੀਡਰਸ਼ਿਪ ਨੇ ਨਾ ਕੀਤੀ ਹੁੰਦੀ। ਬਹੁਤ ਸਾਰੇ ਵਿਦਵਾਨ ਜੋ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਵਾਲੇ ਸਨ, ਇੰਨੇ ਘੱਟ ਸਮੇਂ ਦੇ ਨੋਟਿਸ 'ਤੇ ਸੈਮੀਨਾਰ ਰੱਦ ਹੋਣ ਤੋਂ ਨਾਰਾਜ਼ ਹਨ। ਦੱਸ ਦੇਈਏ ਕਿ ਮਾਸਟਰ ਤਾਰਾ ਸਿੰਘ ਦੇ ਜੀਵਨ ਬਾਰੇ ਸੈਮੀਨਾਰ ਜੋ 19 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਹੋਣ ਵਾਲਾ ਸੀ।
ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਦੁਬਾਰਾ ਜਾਂਚ ਕਰੋ ਅਤੇ ਆਪਣੇ ਇਤਿਹਾਸ ਵਿਭਾਗ ਨੂੰ ਸੈਮੀਨਾਰ ਲਈ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇ।
Posted By:

Leave a Reply