ਏ.ਐਸ.ਆਈ ਤਰਸੇਮ ਸਿੰਘ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵਾਇਰਲ ਹੋਈ ਆਡੀਓ ਕਾਰਨ ਮੁਅੱਤਲ
- ਦੇਸ਼
- 21 Apr,2025

ਪਠਾਨਕੋਟ : ਪਠਾਨਕੋਟ ਜ਼ਿਲ੍ਹੇ ਦੇ ਏ.ਐਸ.ਆਈ. ਤਰਸੇਮ ਸਿੰਘ ਨੂੰ ਕਿਸੇ ਕੋਲੋਂ ਪੈਸੇ ਦੇ ਲੈਣ ਦੇਣ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਏ.ਐਸ.ਆਈ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ. ਹੈਡ ਕੁਆਰਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਤਰਸੇਮ ਸਿੰਘ ਸੰਬੰਧੀ ਪੈਸੇ ਮੰਗਣ ਬਾਰੇ ਇਕ ਆਡੀਓ ਵਾਇਰਲ ਹੋਈ ਹੈ, ਜਿਸ ਵਿਚ ਏ.ਐਸ.ਆਈ. ਤਰਸੇਮ ਸਿੰਘ ਜੋ ਕਿ ਸਵਤੰਤਰ ਭੰਡਾਰੀ ਦੇ ਵਿਅਕਤੀ ਦੇ ਨਾਲ ਪੈਸੇ ਦੇ ਲੈਣ ਦੇਣ ਦੀ ਗੱਲ ਕਰ ਰਿਹਾ ਹੈ, ਜਿਸ ਦੇ ਪਿੱਛੋਂ ਏ.ਐਸ.ਆਈ. ਤਰਸੇਮ ਸਿੰਘ, ਜੋ ਕਿ ਸਾਬਕਾ ਏ.ਐਸ.ਆਈ. ਘਰੋਟਾ ਸਨ, ਉਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਸ.ਪੀ. ਜਸਤਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਤਰਸੇਮ ਸਿੰਘ ਦੇ ਖਿਲਾਫ਼ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਡੀ.ਐਸ.ਪੀ. ਦਲਜਿੰਦਰ ਸਿੰਘ ਨੂੰ ਦਿੱਤੀ ਗਈ ਹੈ, ਅਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾਏਗੀ ਕਿ ਇਹ ਏ.ਐਸ.ਆਈ. ਉਕਤ ਵਿਅਕਤੀ ਕੋਲੋਂ ਕਿਸ ਗੱਲ ਦੇ ਪੈਸਿਆਂ ਦੀ ਮੰਗ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
#PunjabPolice #AudioLeak #ASI #CorruptionCase #ViralAudio #SuspendedOfficer #LawAndOrder #PoliceAccountability
Posted By:

Leave a Reply