ਬਿੰਦਰ ਕੌਰ ਸੁਪਰਵਾਈਜ਼ਰ ਯੂਨੀਅਨ ਬਠਿੰਡਾ ਦੇ ਪ੍ਰਧਾਨ ਚੁਣੇ
- ਪੰਜਾਬ
- 14 Feb,2025

ਬਠਿੰਡਾ : ਚਿਲਡਰਨ ਪਾਰਕ ਬਠਿੰਡਾ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਸੁਪਰਵਾਈਜ਼ਰ ਦੀ ਅਹਿਮ ਮੀਟਿੰਗ ਹੋਈ, ਇਸ ਉਪਰੰਤ ਸੁਪਰਵਾਈਜ਼ਰ ਜਰੂਰੀ ਮੰਗਾਂ ਦੇ ਹੱਲ ਲਈ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨਾਲ ਸਬੰਧਤ ਸੁਪਰਵਾਈਜਰ ਯੂਨੀਅਨ ਬਠਿੰਡਾ ਦੀ ਚੋਣ ਕੀਤੀ ਗਈ। ਚੋਣ ਅਨੁਸਾਰ ਬਿੰਦਰ ਕੌਰ ਸੁਪਰਵਾਈਜ਼ਰ ਨੂੰ ਜਿਲ੍ਹਾ ਬਠਿੰਡਾ ਦਾ ਪ੍ਰਧਾਨ, ਆਸ਼ਾ ਰਾਣੀ ਸੁਪਰਵਾਈਜ਼ਰ ਨੂੰ ਖਜਾਨਚੀ, ਸਰਬਜੀਤ ਕੌਰ ਸੁਪਰਵਾਈਜ਼ਰ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ, ਨਿਰਮਲਜੀਤ ਕੌਰ ਭਗਤਾ ਸੁਪਰਵਾਈਜ਼ਰ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ। ਯੂਨੀਅਨ ਦੇ ਨਵ ਨਿਯੁਕਤ ਪ੍ਰਧਾਨ ਬਿੰਦਰ ਕੌਰ ਨੇ ਕਿਹਾ ਕਿ ਸੁਪਰਵਾਈਜ਼ਰਾਂ ਦੀਆਂ ਲੋੜੀਂਦੀਆਂ ਮੰਗਾਂ ਪੰਜਾਬ ਸਰਕਾਰ ਤਕ ਪਹੁੰਚਾਉਣ ਲਈ ਯਤਨ ਕੀਤਾ ਜਾਵੇਗਾ। ਮੀਟਿੰਗ ਵਿਚ ਸੁਪਰਵਾਈਜ਼ਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਬਹੁਤ ਹੀ ਅਹਿਮ ਮੰਗਾਂ ਦੇ ਹੱਲ ਲਈ ਚਰਚਾ ਕੀਤੀ ਗਈ, ਜਿਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਜਿਵੇਂ ਮਹਿਕਮੇ ਵਿਚ ਸੁਪਰਵਾਈਜ਼ਰਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਪਿਛਲੇ ਤਿੰਨ ਸਾਲ ਤੋਂ ਆਂਗਨਵਾੜੀ ਵਰਕਰਾਂ ਵਿੱਚੋਂ ਤਰੱਕੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸੁਪਰਵਾਈਜ਼ਰਾਂ ਕੋਲ ਵਾਧੂ ਕੰਮ ਦਾ ਬਹੁਤ ਬੋਝ ਹੈ। ਪੋਸਟਾਂ ਖਾਲੀ ਹੋਣ ਕਰਕੇ ਸੁਪਰਵਾਈਜ਼ਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵ-ਨਿਯੁਕਤ ਸੁਪਰਵਾਈਜ਼ਰਾਂ ਦਾ ਪਰਖ ਕਾਲ ਦਾ ਸਮਾਂ ਪੂਰਾ ਹੋਣ ’ਤੇ ਉਨ੍ਹਾਂ ’ਤੇ ਪਰਖ ਕਾਲ ਦੀ ਸ਼ਰਤ ਨਹੀਂ ਹਟਾਈ ਗਈ, ਜਿਸ ਕਰਕੇ ਉਨ੍ਹਾਂ ਨੂੰ ਪੂਰੀ ਤਨਖ਼ਾਹ ਨਹੀਂ ਮਿਲੀ ਰਹੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀਆਂ ਹੋਰ ਮੰਗਾਂ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ। ਆਪਣੀਆਂ ਮੰਗਾਂ ਸਰਕਾਰ ਤਕ ਪਹੁੰਚਾਉਣ ਲਈ ਪੰਕਜ ਕੁਮਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਆਪਣਾ ਮੰਗ ਪੱਤਰ ਸੌਂਪਿਆ। ਇਸ ਮੌਕੇ ਰਵਿੰਦਰ ਕੌਰ, ਰਜਨੀ ਬਾਲਾ, ਕਮਲਜੀਤ ਕੌਰ, ਸੁਖਮੰਦਰ ਕੌਰ, ਚਰਨਜੀਤ ਕੌਰ, ਰਾਣੀ ਕੌਰ, ਹਰਮੀਤਕੌਰ, ਸਵਰਨਜੀਤ ਕੌਰ, ਵੀਰਪਾਲ ਕੌਰ, ਗੁਰਜੀਤ ਕੌਰ, ਜਸਵਿੰਦਰ ਕੌਰ, ਰੌਮੀ ਕੌਰ, ਰੀਤੂ ਬਾਲਾ, ਕੁਲਵਿੰਦਰ ਕੌਰ ਆਦਿ ਸੁਪਰਵਾਈਜ਼ਰ ਆਦਿ ਮੌਜੂਦ ਸਨ।
Posted By:

Leave a Reply