ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਫੂਕਿਆ ਪੁਤਲਾ
- ਪੰਜਾਬ
- 05 Mar,2025

ਫਿਰੋਜ਼ਪੁਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਖਜ਼ਾਨਚੀ ਰਣਜੀਤ ਸਿੰਘ ਖੱਚਰ ਵਾਲਾ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਜੋ 5 ਮਾਰਚ ਨੂੰ ਐੱਸਕੇਐੱਮ ਵੱਲੋਂ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ, ਪਰ 3 ਮਾਰਚ ਨੂੰ ਮੁੱਖ ਮੰਤਰੀ ਨੇ ਕਿਸਾਨ ਭਵਨ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਦੇ ਸਮੇਂ ਮੰਗਾਂ ਮੰਨਣ ਦੀ ਬਜਾਏ ਤਲਖੀ ਵਿੱਚ ਆਏ ਤੇ ਮੀਟਿੰਗ ਵਿੱਚੇ ਛੱਡ ਕੇ ਚਲੇ ਗਏ ਤੇ ਕਿਸਾਨਾਂ ਨੂੰ ਸੜਕਾਂ ਬੰਦ ਕਰਨ ਦੇ ਨਾ ਤੇ ਪੋਸਟ ਪਾ ਕੇ ਭੰਡ ਰਹੇ ਹਨ ।
ਪਰ ਕਿਸਾਨਾਂ ਦੀ ਸੜਕਾਂ ਰੋਕਣ ਦੀ ਕੋਈ ਕਾਲ ਨਹੀਂ ਸੀ।ਅੱਜ ਤੜਕਸਾਰ ਪੰਜਾਬ ਸਰਕਾਰ ਵੱਲੋਂ ਬੁਖਲਾਹਟ ਵਿੱਚ ਆ ਕੇ ਧਰਨਾ ਲੱਗਣ ਤੋਂ ਰੋਕਣ ਲਈ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਜੇਲ੍ਹਾਂ ਵਿੱਚ ਬੰਦ ਕਰਨ ਦੀ ਤਿਆਰੀ ਹੈ। ਜਿਸ ਦੀ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।
ਲੋਕਤੰਤਰ ਵਿੱਚ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਜੋ ਸਰਕਾਰਾਂ ਜਬਰ ਕਰਕੇ ਇਹ ਹੱਕ ਖੋਹ ਰਹੀਆਂ ਹਨ। ਜਿਹੜੀਆਂ ਮੰਗਾਂ ਤੇ ਧਰਨਾ ਲੱਗ ਰਿਹਾ ਹੈ ਇਹ ਸਮੁੱਚੇ ਕਿਸਾਨਾਂ ਦੀਆਂ ਮੰਗਾਂ ਹਨ।ਸਾਡੀ ਮੰਗ ਹੈ ਕਿ ਗ੍ਰਿਫ਼ਤਾਰ ਕੀਤੇ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ ਤੇ ਚੰਡੀਗੜ੍ਹ ਵਿਖੇ ਕਿਸਾਨਾਂ ਨੂੰ ਧਰਨਾ ਲਾਉਣ ਲਈ ਜਗ੍ਹਾ ਦਿੱਤੀ ਜਾਵੇ ਤੇ ਮੰਗਾਂ ਦਾ ਹੱਲ ਕੀਤਾ ਜਾਵੇ।
ਇਸ ਮੌਕੇ ਜੋਨ ਮੀਤ ਪ੍ਰਧਾਨ ਮੱਸਾ ਸਿੰਘ, ਜੋਨ ਖਜ਼ਾਨਚੀ ਗੁਰਮੁੱਖ ਸਿੰਘ, ਜੋਗਾ ਸਿੰਘ ਸੁਨਵਾਂ, ਹਰਦੀਪ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਹੋਏ।
Posted By:

Leave a Reply