ਹਵਾਈ ਸੈਨਾ ਪ੍ਰਮੁੱਖ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਨੇ ਸ਼ਾਨਦਾਰ ਖਿਡਾਰੀਆਂ ਨੂੰ ਕੀਤਾ ਸਨਮਾਨਿਤ
- ਰਾਸ਼ਟਰੀ
- 22 Mar,2025

ਨਵੀਂ ਦਿੱਲੀ : ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਨੇ ਨਵੀਂ ਦਿੱਲੀ ਦੇ ਏਅਰ ਫ਼ੋਰਸ ਸਟੇਸ਼ਨ ਵਿਖੇ ਆਯੋਜਿਤ ਇੱਕ ਸਮਾਗਮ ’ਚ ਭਾਰਤੀ ਹਵਾਈ ਸੈਨਾ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਜਿਨ੍ਹਾਂ ਨੇ ਫੌਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਸ ਸਮਾਰੋਹ ’ਚ ਕੁੱਲ 40 ਖਿਡਾਰੀਆਂ ਅਤੇ 11 ਅਗਨੀਵੀਰ ਏਅਰ (ਖੇਡਾਂ) ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਫ਼ੌਜ/ਰਾਸ਼ਟਰੀ/ਅੰਤਰਰਾਸ਼ਟਰੀ ਮੰਚਾਂ 'ਤੇ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ, ਭਾਰਤੀ ਹਵਾਈ ਸੈਨਾ ਦੀਆਂ ਸੱਤ ਟੀਮਾਂ ਨੂੰ ਵੀ ਸਮਾਰੋਹ ’ਚ ਇੰਟਰ-ਸਰਵਿਸਿਜ਼/ਨੈਸ਼ਨਲ ਚੈਂਪੀਅਨਸ਼ਿਪ/ਖੇਡਾਂ ਦੇ ਜੇਤੂਆਂ ਵਜੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ 'ਤੇ, ਹਵਾਈ ਸੈਨਾ ਮੁਖੀ ਨੇ ਭਾਰਤੀ ਹਵਾਈ ਸੈਨਾ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਭਾਰਤੀ ਹਵਾਈ ਸੈਨਾ ਖੇਡ ਬੁਲੇਟਿਨ 2024 ਦਾ ਉਦਘਾਟਨ ਵੀ ਕੀਤਾ।
ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਹਵਾਈ ਸੈਨਾ ਮੁਖੀ ਨੇ ਭਾਰਤੀ ਹਵਾਈ ਸੈਨਾ ਦੇ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਭਾਰਤੀ ਹਵਾਈ ਸੈਨਾ ’ਚ ਮੁਕਾਬਲੇਬਾਜ਼ੀ ਵਾਲੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
#IndianAirForce #AirChiefMarshal #APSingh #SportsRecognition #ProudAthletes #SportsAwards #HonoringExcellence #AthleteInspiration #NationPride #Sportsmanship
Posted By:

Leave a Reply