'ਦ ਲਾਰਜੈਸਟ ਇੰਡੀਅਨ ਫ਼ੋਕ ਵਰਾਇਟੀ ਡਾਂਸ’ ’ਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਭੰਗੜਾ ਟੀਮ ਨੇ ਕੀਤੀ ਸ਼ਿਰਕਤ
- ਪੰਜਾਬ
- 28 Jan,2025

ਬੁਢਲਾਡਾ : ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਭੰਗੜਾ ਟੀਮ ਨੇ 26 ਜਨਵਰੀ 2025 ਨੂੰ 76ਵੇਂ ਗਣਤੰਤਰਤਾ ਦਿਹਾੜੇ ਮੌਕੇ ਨਵੀਂ ਦਿੱਲੀ ’ਚ ਹੋਏ ‘ਦ ਲਾਰਜੈਸਟ ਇੰਡੀਅਨ ਫ਼ੋਕ ਵਰਾਇਟੀ ਡਾਂਸ’ ਵਿਚ ਆਪਣੀ ਪੇਸ਼ਕਾਰੀ ਦਿੱਤੀ। ‘ਦ ਲਾਰਜੈਸਟ ਇੰਡੀਅਨ ਫੋਕ ਵਰਾਇਟੀ ਡਾਂਸ’ ਵਿਚ ਭਾਰਤ ਦੇ ਵੱਖ ਵੱਖ ਰਾਜਾਂ ਵਿਚੋਂ 5000 ਵਿਦਿਆਰਥੀ ਕਲਾਕਾਰਾਂ ਨੇ ਆਪਣੇ ਆਪਣੇ ਰਾਜ ਦਾ ਲੋਕ ਨਾਚ ਪੇਸ਼ ਕੀਤਾ। ਸਮੁੱਚੇ ਭਾਰਤ ਦੇ ਪੰਜ ਹਜ਼ਾਰ ਕਲਾਕਾਰਾਂ ਵੱਲੋਂ ਪੇਸ਼ ਲੋਕ ਨਾਚਾਂ ਦੇ ਪ੍ਰਦਰਸ਼ਨ ਨੂੰ ਗਿੰਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਕਲਚਰ ਵਿਭਾਗ ਵੱਲੋਂ ਕਰਵਾਏ ‘ਦ ਲਾਰਜੈਸਟ ਇੰਡੀਅਨ ਫੋਕ ਵਰਾਇਟੀ ਡਾਂਸ’ ਵਿੱਚ ਸੰਸਥਾ ਦੀ ਭੰਗੜਾ ਟੀਮ ਨੇ ਹਿੱਸਾ ਲਿਆ ਅਤੇ ਦੇਸ਼ ਭਰ ਵਿਚੋਂ ਵੱਡੀ ਗਿਣਤੀ ਵਿੱਚ ਇਕੋ ਸਮੇਂ ਵੱਖ ਵੱਖ ਰਾਜਾਂ ਦੇ ਵਿਦਿਆਰਥੀ ਕਲਾਕਾਰਾਂ ਵੱਲੋਂ ਭਾਰਤੀ ਲੋਕ ਨਾਚਾਂ ਦਾ ਪ੍ਰਦਰਸ਼ਨ ਕਰਕੇ ਆਪਣਾ ਨਾਮ ਗਿੰਨੀਜ਼ ਵਰਲਡ ਰਿਕਾਰਡ ਵਿਚ ਦਰਜ ਕਰਵਾਇਆ ਹੈ। ਇਸ ਨਾਲ ਸੰਸਥਾ ਦੇ ਇਤਿਹਾਸ ਵਿੱਚ ਇਕ ਹੋਰ ਸੁਨਹਿਰੀ ਪੰਨਾ ਜੁੜ ਗਿਆ ਹੈ ਅਤੇ ਇਸ ਪ੍ਰਾਪਤੀ ਨਾਲ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਹੋਇਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਦਿਆਰਥੀ ਕਲਾਕਾਰਾਂ ਦੇ ਜਨੂੰਨ ਸਦਕਾ ਪਹਿਲਾਂ ਸੰਸਥਾ ਨੇ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਅਤੇ ਡਾਂਸ ਦੀ ਓਵਰਆਲ ਟਰਾਫੀ ਜਿੱਤੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਅੰਤਰ-ਖੇਤਰੀ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਇਸ ਪ੍ਰਾਪਤੀ ਦੀ ਵਧਾਈ ਵਿਦਿਆਰਥੀ ਕਲਾਕਾਰਾਂ, ਸਮੁੱਚੇ ਸਟਾਫ, ਭੰਗੜੇ ਦੇ ਇੰਚਾਰਜ ਅਮਨਪ੍ਰੀਤ ਸਿੰਘ ਅਤੇ ਯੁਵਕ ਭਲਾਈ ਵਿਭਾਗ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਨੂੰ ਦਿੱਤੀ।
Posted By:

Leave a Reply